ਅੰਮ੍ਰਿਤਸਰ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਲਿਆ ਕਬਜ਼ਾ, ਕਿਸਾਨਾਂ ਨੇ ਲਾਏ ਦੋਸ਼
- Admin Default
- 22 Nov, 2024 09:16
ਅੰਮ੍ਰਿਤਸਰ ਵਿੱਚ ਪ੍ਰਸ਼ਾਸਨ ਨੇ ਕਿਸਾਨਾਂ ਦੀਆਂ ਜ਼ਮੀਨਾਂ ਦਾ ਲਿਆ ਕਬਜ਼ਾ, ਕਿਸਾਨਾਂ ਨੇ ਲਾਏ ਦੋਸ਼
ਅੰਮ੍ਰਿਤਸਰ,
ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਦਿੱਲੀ ਜੰਮੂ ਕਟਰਾ ਨੈਸ਼ਨਲ ਹਾਈਵੇ ਜਿਸ ਨੂੰ ਕਿ ਭਾਰਤ ਮਾਲਾ ਪ੍ਰੋਜੈਕਟ ਦਾ ਨਾਮ ਦਿੱਤਾ ਗਿਆ ਸੀ । ਉਸ ਤਹਿਤ ਪੰਜਾਬ ਵਿੱਚ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਹੁਣ ਕਿਸਾਨਾਂ ਦੀਆਂ ਜਮੀਨਾਂ ਅਕਵਾਇਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਲੇਕਿਨ ਬਹੁਤ ਸਾਰੀਆਂ ਥਾਵਾਂ ਤੇ ਕਿਸਾਨਾਂ ਵੱਲੋਂ ਆਰੋਪ ਲਗਾਇਆ ਜਾ ਰਿਹਾ ਕਿ ਪੁਲਿਸ ਤੇ ਪ੍ਰਸ਼ਾਸਨ ਧੱਕੇ ਨਾਲ ਉਹਨਾਂ ਦੀਆਂ ਜਮੀਨਾਂ ਲਈਆਂ ਜਾ ਰਹੀਆਂ ਹਨ ਤੇ ਉਹਨਾਂ ਨੂੰ ਮੁਆਵਜ਼ਾ ਵੀ ਨਹੀਂ ਦੇ ਰਿਹਾ। ਜਿਸ ਦੀਆਂ ਤਾਜ਼ਾ ਤਸਵੀਰਾਂ ਅੰਮ੍ਰਿਤਸਰ ਦੇ ਪਿੰਡ ਭੈਣੀ ਗਿੱਲਾਂ ਵਿਖੇ ਦੇਖਣ ਨੂੰ ਮਿਲੀ ਜਿੱਥੇ ਕਿ ਵੱਡੀ ਗਿਣਤੀ ਵਿੱਚੋਂ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਪਹੁੰਚ ਕੇ ਕਿਸਾਨਾਂ ਤੋਂ ਜ਼ਮੀਨ ਦਾ ਕਬਜ਼ਾ ਲਿੱਤਾ ਗਿਆ।
ਇਸ ਦੌਰਾਨ ਕਿਸਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਅਤੇ ਪੁਲਿਸ ਉਹਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ ਅਤੇ ਹਜੇ ਤੱਕ ਜ਼ਮੀਨਾਂ ਦੇ ਪੈਸੇ ਉਹਨਾਂ ਦੇ ਖਾਤਿਆਂ ਵਿੱਚ ਨਹੀਂ ਆਏ ਅਤੇ ਧੱਕੇ ਨਾਲ ਉਹਨਾਂ ਦੀਆਂ ਜਮੀਨਾਂ ਤੇ ਕਬਜ਼ਾ ਲੈ ਰਹੀ ਹੈ। ਉਹਨਾਂ ਕਿਹਾ ਕਿ ਪ੍ਰਸ਼ਾਸਨ ਉਹਨਾਂ ਨੂੰ ਪੂਰਾ ਮੁਆਵਜ਼ਾ ਨਹੀਂ ਦੇ ਰਿਹਾ। ਅਤੇ ਅੱਜ ਵੀ ਪੁਲਿਸ ਵੱਲੋਂ ਧੱਕੇ ਦੇ ਨਾਲ ਉਹਨਾਂ ਤੋਂ ਆ ਕੇ ਕਬਜ਼ਾ ਲਿੱਤਾ ਗਿਆ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ।
ਦੂਜੇ ਪਾਸੇ ਇਸ ਮਾਮਲੇ ਚ ਗੱਲਬਾਤ ਕਰਦੇ ਹੋਏ ਐਸ ਪੀ ਅੰਮ੍ਰਿਤਸਰ ਦਿਹਾਤੀ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੌਕੇ ਤੇ ਪਹੁੰਚ ਕੇ ਕਿਸਾਨਾਂ ਨਾਲ ਗੱਲਬਾਤ ਕਰਕੇ ਹੀ ਜ਼ਮੀਨ ਦਾ ਕਬਜ਼ਾ ਲਿੱਤਾ ਗਿਆ ਹੈ। ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜਮੀਨ ਦੇ ਪੈਸੇ ਵੀ ਪਾਏ ਗਏ ਹਨ ਅਤੇ ਜੋ ਕਿਸਾਨ ਕਹਿ ਰਹੇ ਕਿ ਉਹਨਾਂ ਦੇ ਖਾਤਿਆਂ ਚ ਪੈਸੇ ਨਹੀਂ ਪਏ ਇਹ ਮੁੱਦਾ ਰੈਵਨਿਊ ਡਿਪਾਰਟਮੈਂਟ ਦਾ ਹੈ ਅਤੇ ਉਸ ਸੰਬੰਧ ਵਿੱਚ ਕਿਸਾਨ ਐਸਡੀਐਮ ਨਾਲ ਗੱਲਬਾਤ ਕਰ ਸਕਦੇ ਹਨ।
ਉਹਨਾਂ ਨੇ ਕਿਹਾ ਕਿ ਅੱਜ ਜਦੋਂ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਜ਼ਮੀਨ ਦਾ ਕਬਜ਼ਾ ਲਿੱਤਾ ਗਿਆ ਤੇ ਇਸ ਦੌਰਾਨ ਉਹਨਾਂ ਦੇ ਨਾਲ ਨੈਸ਼ਨਲ ਹਾਈਵੇ ਅਥੋਰਟੀ ਦੇ ਅਧਿਕਾਰੀ ਵੀ ਮੌਜੂਦ ਸਨ ਅਤੇ ਇੱਥੇ 500 ਦੇ ਕਰੀਬ ਪੁਲਿਸ ਦੇ ਮੁਲਾਜ਼ਮ ਤੈਨਾਤ ਕੀਤੇ ਗਏ ਸਨ ਤਾਂ ਜੋ ਕਿ ਕਿਸੇ ਵੀ ਤਰੀਕੇ ਦੀ ਕੋਈ ਵੀ ਅੰਸੁਖਾਵੀਂ ਘਟਨਾ ਨਾ ਵਾਪਰੇ ।
Source babushahi







