ਬੀਜੇਪੀ ਯੁਵਾ ਮੋਰਚਾ ਦੇ ਪ੍ਰਧਾਨ ਦੇ ਕਤਲ ਦਾ ਮਾਮਲਾ! 24 ਘੰਟਿਆਂ ਚ 2 ਦੋਸ਼ੀ ਗ੍ਰਿਫਤਾਰ
- Admin Default
- 23 Nov, 2024 05:09
ਬੀਜੇਪੀ ਯੁਵਾ ਮੋਰਚਾ ਦੇ ਪ੍ਰਧਾਨ ਦੇ ਕਤਲ ਦਾ ਮਾਮਲਾ! 24 ਘੰਟਿਆਂ ਚ 2 ਦੋਸ਼ੀ ਗ੍ਰਿਫਤਾਰ
ਸੁਲਤਾਨਪੁਰ ਲੋਧੀ
: ਭਾਜਪਾ ਸੇਵਾ ਮੋਰਚਾ ਦੇ ਸੁਲਤਾਨਪੁਰ ਲੋਧੀ ਤੋਂ ਯੂਥ ਪ੍ਰਧਾਨ ਹਨੀ ਕੁਮਾਰ ਉਰਫ ਨੰਨੂ ਦੇ ਕਤਲ ਮਾਮਲੇ ਚ ਜਿਲਾ ਕਪੂਰਥਲਾ ਚ ਪੁਲਿਸ ਨੇ ਵੱਡਾ ਦਾਅਵਾ ਕੀਤਾ ਹੈ। ਦੱਸ ਦਈਏ ਕਿ ਪੁਲਿਸ ਟੀਮਾਂ ਕਤਲ ਦੀ ਵਾਰਦਾਤ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਕਤਲ ਮਾਮਲੇ ਨੂੰ 24 ਘੰਟੇ ਦੇ ਅੰਦਰ ਹੱਲ ਕਰਨ ਦਾ ਦਾਅਵਾ ਕੀਤਾ। ਫਿਲਹਾਲ ਪੁਲਿਸ ਨੇ ਦੋ ਆਰੋਪੀਆ ਨੂੰ ਕਾਬੂ ਕਰ ਲਿਆ ਹੈ ਅਤੇ ਬਾਕੀ ਹੋਰ ਆਰੋਪੀ ਨੌਜਵਾਨਾਂ ਨੂੰ ਜਲਦ ਤੋਂ ਜਲਦ ਕਾਬੂ ਕਾਰਨ ਦੀ ਗੱਲ ਆਖੀ ਗਈ। ਇਸ ਕਤਲ ਮਾਮਲੇ ਨੂੰ ਲੈਕੇ ਪੁਲਿਸ ਲਾਈਨ ਕਪੂਰਥਲਾ ਵਿਚ ਕਪੂਰਥਲਾ ਦੀ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਜਾਣਕਾਰੀ ਦਿਤੀ।
Source babushahi







