ਅੰਮ੍ਰਿਤਸਰ ਪੁਲਿਸ ਨੇ 10 ਵਿਦੇਸ਼ੀ ਪਿਸਤੋਲਾਂ ਸਮੇਤ 06 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
- Admin Default
- 23 Nov, 2024 05:37
ਅੰਮ੍ਰਿਤਸਰ ਪੁਲਿਸ ਨੇ 10 ਵਿਦੇਸ਼ੀ ਪਿਸਤੋਲਾਂ ਸਮੇਤ 06 ਨੌਜਵਾਨਾਂ ਨੂੰ ਕੀਤਾ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੇ ਲੜੀ ਸੀ ਸਰਪੰਚੀ ਦੀ ਇਲੈਕਸ਼ਨ
ਅੰਮ੍ਰਿਤਸਰ
ਅੰਮ੍ਰਿਤਸਰ ਵਿੱਚ ਲੁੱਟ ਤੇ ਅਪਰਾਧ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਪੁਲਿਸ ਵੱਲੋਂ ਨਾਕੇਬੰਦੀਆਂ ਕਰਕੇ ਸਖਤੀ ਨਾਲ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਤੇ ਸ਼ੱਕੀ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਅੰਮ੍ਰਿਤਸਰ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੇ ਜਦੋਂ ਅੰਮ੍ਰਿਤਸਰ ਪੁਲਿਸ ਨੇ ਬਟਾਲੇ ਦੇ ਕੁਝ ਨੌਜਵਾਨਾਂ ਨੂੰ ਗਿਰਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਅਤੇ ਉਹਨਾਂ ਦੇ ਕੋਲੋਂ ਵਿਦੇਸ਼ੀ ਹਥਿਆਰ ਵੀ ਬਰਾਮਦ ਕੀਤੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਅੰਮ੍ਰਿਤਸਰ ਰੇਟ ਪੁਲਿਸ ਦੇ ਸੀਆਈਏ ਸਟਾਫ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਪੁਲਿਸ ਨੇ ਵਿਦੇਸ਼ੀ 10 ਹਥਿਆਰਾਂ ਸਮੇਤ 06 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਦੱਸਿਆ ਕਿ ਇਹਨਾਂ ਦੇ ਵਿੱਚੋਂ ਕੁਝ ਹਥਿਆਰ ਕ੍ਰੋਸ ਬਾਰਡਰ ਦੇ ਜਰੀਏ ਭਾਰਤ ਪਹੁੰਚੇ ਹਨ ਅਤੇ ਇਸ ਦੇ ਵਿੱਚ ਜਿਆਦਾਤਰ ਨੌਜਵਾਨ ਬਟਾਲੇ ਨਾਲ ਸੰਬੰਧਿਤ ਹੈ ਅਤੇ ਇੱਕ ਨੌਜਵਾਨ ਅੰਮ੍ਰਿਤਸਰ ਦਿਹਾਤੀ ਇਲਾਕੇ ਦਾ ਰਹਿਣ ਵਾਲਾ ਹੈ ਪੁਲਿਸ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਿਰਫਤਾਰ ਕੀਤੇ ਗਏ ਆਰੋਪੀਆਂ ਦੇ ਵਿੱਚੋਂ ਇੱਕ ਆਰੋਪੀ ਨੇ ਸਰਪੰਚੀ ਦੇ ਚੁਣਾਵ ਵੀ ਲੜੇ ਹਨ। ਉਹਨਾਂ ਦੱਸਿਆ ਕਿ ਸੈਕਿੰਡ ਇਹਨਾਂ ਵਿੱਚੋਂ ਇੱਕ ਨੌਜਵਾਨ ਦਾ ਨਾਮ ਵਿਨੋਦ ਰੰਗਲਾ ਹੈ ਜਿਸ ਖਿਲਾਫ ਪਹਿਲਾਂ ਵੀ ਲੁੱਟ ਖੋਹ ਦੇ ਮਾਮਲੇ ਦਰਜ ਹਨ ਕਿਹਾ ਕਿ ਫਿਲਹਾਲ ਇਹਨਾਂ ਦੇ ਪਾਕਿਸਤਾਨ ਕਿੰਨਾਂ ਨਾਲ ਲਿੰਕ ਹਨ ਉਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇੱਕ ਨੌਜਵਾਨ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਉਸਨੂੰ ਵੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਜਲਦ ਹੀ ਇਹਨਾਂ ਰਹਿੰਦੇ ਆਰੋਪੀਆਂ ਨੂੰ ਵੀ ਗ੍ਰਿਫਤਾਰ ਕਰ ਲਵੇਗੀ।
Source babushahi







