ਸਰਪੰਚ ਦੇ ਭਰਾ ਨੂੰ ਅਨਪਛਾਤਿਆ ਨੇ ਗੋਲੀਆਂ ਮਾਰ ਕਰ ਕੀਤਾ ਕਤਲ
- Admin Default
- 24 Nov, 2024 11:06
ਸਰਪੰਚ ਦੇ ਭਰਾ ਨੂੰ ਅਨਪਛਾਤਿਆ ਨੇ ਗੋਲੀਆਂ ਮਾਰ ਕਰ ਕੀਤਾ ਕਤਲ
ਪੁਲਿਸ ਕਰ ਰਹੀ ਜਾਂਚ ,,,ਮ੍ਰਿਤਕ ਦੋ ਬੱਚਿਆਂ ਦਾ ਸੀ ਪਿਤਾ
ਬਟਾਲਾ(ਗੁਰਦਾਸਪੁਰ)
ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾਂ ਬਲਬੀਰ ਸਿੰਘ ਨੂੰ ਅਨਪਛਾਤਿਆ ਨੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ ਮ੍ਰਿਤਕ ਬਲਬੀਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਗਰਾਈਆ ਵਿਖੇ ਇਲੈਕਟ੍ਰੀਸ਼ਨ ਦੀ ਦੁਕਾਨ ਕਰਦਾ ਸੀ। ਮ੍ਰਿਤਕ ਬਲਬੀਰ ਪਿੰਡ ਕਰਨਾਮਾ ਦੇ ਮਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿਚ ਵਾਪਿਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨਜਦੀਕ ਅਣਪਛਾਤੇ ਵਿਅਕਤੀਆਂ ਵਲੋਂ ਬਲਬੀਰ ਸਿੰਘ ਨੂੰ ਗੱਡੀ ਦੇ ਵਿੱਚ ਹੀ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ। ਉਸਦੇ ਸਰਪੰਚ ਭਰਾ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਰੰਜਿਸ਼ ਨਹੀ ਸੀ। ਪੁਲਿਸ ਮੁਤਾਬਿਕ ਪੰਜ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਬਾਕੀ ਛਾਣਬੀਣ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ।
Source babushahi







