:

– ਬਰਨਾਲਾ –ਘਰਵਾਲੀ ਨੇ ਆਪਣੇ ਮਾਂ ਪਿਓ ਨਾਲ ਰਲ ਕੇ ਪਤੀ ਦਾ ਕਰ ਦਿੱਤਾ ਕਤਲ


– ਬਰਨਾਲਾ –ਘਰਵਾਲੀ ਨੇ ਆਪਣੇ ਮਾਂ ਪਿਓ ਨਾਲ ਰਲ ਕੇ ਪਤੀ ਦਾ ਕਰ ਦਿੱਤਾ ਕਤਲ 

ਬਰਨਾਲਾ

 ਜਿਲਾ ਬਰਨਾਲਾ ਵਿੱਚ ਇੱਕ ਸੰਸਨੀਖੇਜ ਘਟਨਾ ਸਾਹਮਣੇ ਆਈ ਹੈ। ਇੱਕ ਔਰਤ ਨੇ ਘਰੇਲੂ ਲੜਾਈ ਦੇ ਚਲਦਿਆਂ ਆਪਣੇ ਪਿਤਾ ਅਤੇ ਮਾਂ ਨਾਲ ਰਲ ਕੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ। ਇਹ ਘਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਰੂੜੇਕੇ ਦੀ ਹੈ। ਪੁਲਿਸ ਨੇ ਤਿੰਨਾਂ ਦੋਸ਼ੀਆਂ ਤੇ ਮ੍ਰਿਤਕ ਦੀ ਮਾਤਾ ਦੇ ਬਿਆਨ ਦੇ ਆਧਾਰ ਤੇ ਪਰਚਾ ਦਰਜ ਕਰ ਲਿਆ ਹੈ।  ਜਾਣਕਾਰੀ ਦਿੰਦਿਆਂ ਹੋਇਆ ਪੁਲਿਸ ਸਟੇਸ਼ਨ ਰੂੜੇ ਕੇ ਕਲਾਂ ਦੇ ਐਸਐਚ ਓ ਜਗਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਹਰਜਿੰਦਰ ਸਿੰਘ ਦੀ ਮਾਤਾ ਦੇ ਬਿਆਨ ਦੇ ਆਧਾਰ ਤੇ ਉਸਦੀ ਘਰਵਾਲੀ ਜਸਪ੍ਰੀਤ ਕੌਰ, ਉਸ ਦੇ ਸਹੁਰੇ ਮੱਲ ਸਿੰਘ ਅਤੇ ਉਸ ਦੀ ਸੱਸ ਰਾਣੀ ਕੌਰ ਤੇ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਆਨਲਾਈਨ ਮ੍ਰਿਤਕ ਦੇ ਨਾਂ ਤੇ ਪੰਜ ਏਕੜ ਜਮੀਨ ਸੀ। ਉਸ ਦੀ ਘਰਵਾਲੀ ਇਹ ਜਮੀਨ ਆਪਣੇ ਨਾਮ ਲਵਾਉਣਾ ਚਾਹੁੰਦੀ ਸੀ। ਇਸੇ ਲੜਾਈ ਦੇ ਚਲਦਿਆਂ ਉਸ ਦੇ ਸੱਸ ਦੇ ਸਹੁਰਾ ਵੀ ਘਰੇ ਆਏ ਹੋਏ ਸਨ।

ਦੱਸ ਦਈਏ ਕਿ ਇਸ ਦੌਰਾਨ ਲੜਾਈ ਵਧੀ ਅਤੇ ਉਹਨਾਂ ਨੇ ਮ੍ਰਿਤਕ ਦੇ ਸਿਰ ਉੱਤੇ ਡੰਡਿਆਂ ਨਾਲ ਵਾਰ ਕੀਤੇ। ਉਸ ਤੋਂ ਬਾਅਦ ਗਲ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਉਹਨਾਂ ਦਾ ਵਿਆਹ ਕਰੀ 20 ਸਾਲ ਪਹਿਲਾਂ ਹੋਇਆ ਸੀ ਅਤੇ ਉਹਨਾਂ ਦੇ 18 ਸਾਲ ਦਾ ਲੜਕਾ ਵੀ ਹੈ। ਮ੍ਰਿਤਕ ਦਾ ਕੱਲ ਨੂੰ ਪੋਸਟਮਾਰਟਮ ਕੀਤਾ ਜਾਵੇਗਾ। ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਹੋਵੇਗਾ ਦੋਸ਼ੀਆਂ ਤੇ ਪਰਚਾ ਦਰਜ ਹੋ ਗਿਆ ਹੈ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।