:

ਬਰਨਾਲਾ– 20 ਸਾਲਾਂ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ, ਛੋਟੇ ਛੋਟੇ ਟੁਕੜਿਆਂ ਵਿੱਚ ਮਿਲੀ ਲਾਸ਼


ਬਰਨਾਲਾ–  20 ਸਾਲਾਂ ਨੌਜਵਾਨ ਦੀ ਹੋ ਗਈ ਦਰਦਨਾਕ ਮੌਤ, ਛੋਟੇ ਛੋਟੇ ਟੁਕੜਿਆਂ ਵਿੱਚ ਮਿਲੀ ਲਾਸ਼

ਅਵਤਾਰ ਸਿੰਘ ਮਹਿਤਾ ।‌ ਬਰਨਾਲਾ 

ਜ਼ਿਲਾ ਬਰਨਾਲਾ ਦੇ ਪਿੰਡ ਭੈਣੀ ਫੱਤਾ ਦੇ ਇੱਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਉਸ ਦੀ ਲਾਸ਼ ਛੋਟੇ ਛੋਟੇ ਟੁਕੜਿਆਂ ਵਿੱਚ ਮਿਲੀ ਹੈ। ਤਪਾ ਦੇ ਨੇੜਲੇ ਪਿੰਡ ਭੈਣੀ ਫੱਤਾ ਵਿੱਚ ਇੱਕ ਸੁਖਬੀਰ ਸਿੰਘ ਪੁੱਤਰ ਜਗਰਾਜ ਸਿੰਘ (ਉਮਰ 20) ਸਾਲ ਆਪਣੇ ਖੇਤ ਵਿੱਚ ਕਣਕ ਬੀਜ ਰਿਹਾ ਸੀ। ਉਹ ਟਰੈਕਟਰ ਦੀ ਸੀਟ ਤੇ ਬੈਠਾ ਸੀ ਅਤੇ ਉੱਠ ਕੇ ਪਿੱਛੇ ਲੱਗੀ ਸੁਪਰ ਸੀਡਰ ਮਸ਼ੀਨ ਦੇਖਣ ਚਲਿਆ ਗਿਆ ਅਤੇ ਉਸ ਦਾ ਪੈਰ ਤਿਲਕ ਗਿਆ। ਉਹ ਸੁਪਰ ਸੀਡਰ ਮਸ਼ੀਨ ਦੀ ਲਪੇਟ ਵਿੱਚ ਆ ਗਿਆ ਜਿਸ ਤੋਂ ਬਾਅਦ ਮਸ਼ੀਨ ਨੇ ਉਸਦੇ ਟੁਕੜੇ ਟੁਕੜੇ ਕਰ ਦਿੱਤੇ। ਪੂਰੇ ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਸੋਗ ਦੀ ਲਹਿਰ ਹੈ। ਦੱਸ ਦਈਏ ਕਿ 20 ਸਾਲਾਂ ਨੌਜਵਾਨ ਦੇ ਜਾਨ ਨਾਲ ਮਾਹੌਲ ਬੇਹੱਦ ਗਮਗੀਨ ਹੈ।