:

ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਗੈਸ ਏਜੰਸੀ ਦੇ ਮੈਨੇਜਰ ਤੋਂ ਕੀਤੀ 92 ਹਜਾਰ ਦੀ ਲੁੱਟ


  • ਦੋ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਗੈਸ ਏਜੰਸੀ ਦੇ ਮੈਨੇਜਰ ਤੋਂ ਕੀਤੀ 92 ਹਜਾਰ ਦੀ ਲੁੱਟ  

    ਦੀਨਾਨਗਰ

    - ਪਿੰਡ ਪਨਿਆੜ ਦੇ ਲਿੰਕ ਰੋਡ ਤੇ ਬਣੇ ਰੇਲਵੇ ਫਾਟਕ ਨੇੜੇ ਦੋ ਨਕਾਬ ਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਗੈਸ ਏਜੰਸੀ ਦੇ ਮੈਨੇਜਰ ਤੋਂ 92 ਹਜਾਰ ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋਣ ਦੀ ਖਬਰ ਹੈ। ਦੀਨਾਨਗਰ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

    ਮਿਲੀ ਜਾਣਕਾਰੀ ਅਨੁਸਾਰ ਅੱਜ ਬਾਅਦ ਦੁਪਹਿਰ ਰਾਹੁਲ ਗੈਸ ਏਜੰਸੀ ਪਨਿਆੜ ਦਾ ਮੈਨੇਜਰ ਸੂਰਤ ਸਿੰਘ ਜੋ ਗੈਸ ਏਜੰਸੀ ਦੀ ਕਰੀਬ 92 ਹਜਾਰ ਦੀ ਸੇਲ ਸ਼ੂਗਰ ਮਿਲ ਪਨਿਆੜ ਨੇੜੇ ਬੈਂਕ ਚ ਜਮਾ ਕਰਵਾਉਣ ਲਈ ਜਾ ਰਿਹਾ ਸੀ ਕਿ ਜਦ ਉਹ ਪਨਿਆੜ ਪਿੰਡ ਦੇ ਵਿੱਚੋਂ ਨਿਕਲਦੇ  ਲਿੰਕ ਰੋਡ ਤੇ ਬਣੇ ਰੇਲਵੇ ਫਾਟਕ ਤੇ ਪਹੁੰਚਿਆ ਤਾਂ ਰੇਲਵੇ ਫਾਟਕ ਨੇੜੇ ਦੋ ਨਕਾਬ ਪੋਸ਼ ਮੋਟਰਸਾਈਕਲ ਸਵਾਰ ਬੈਂਕ ਮੈਨੇਜਰ ਤੇ ਹਮਲਾ ਕਰਕੇ ਉਸ ਕੋਲੋਂ 92 ਹਜਾਰ ਰੁਪਏ ਦੀ ਨਗਦ ਰਾਸ਼ੀ ਲੁੱਟ ਕੇ ਫਰਾਰ ਹੋ ਗਏ। ਪੀੜਿਤ ਵੱਲੋਂ ਤੁਰੰਤ ਆਪਣੇ ਮਾਲਕ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਵੱਲੋਂ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ।ਦੀਨਾਨਗਰ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।


    Source babushahi