ਬਰਨਾਲਾ– ਬਜ਼ੁਰਗ ਸੱਸ ਨੂੰ ਨੂੰਹ ਨੇ ਬੇਰਹਿਮੀ ਨਾਲ ਕੁੱਟਿਆ, ਵਾਇਰਲ ਹੋਈ ਵੀਡੀਓ
- Admin Default
- 28 Nov, 2024 11:51
ਬਰਨਾਲਾ– ਬਜ਼ੁਰਗ ਸੱਸ ਨੂੰ ਨੂੰਹ ਨੇ ਬੇਰਹਿਮੀ ਨਾਲ ਕੁੱਟਿਆ, ਵਾਇਰਲ ਹੋਈ ਵੀਡੀਓ
ਬਰਨਾਲਾ
ਨੂੰਹ ਨੇ ਇੱਕ ਸੱਸ ਨੂੰ ਬੇਰਹਿਮੀ ਨਾਲ ਕੁੱਟਿਆ। ਬਜ਼ੁਰਗ ਸੱਸ ਮਿੰਨਤਾਂ ਕਰਦੀ ਰਹੀ ਲੇਕਿਨ ਨੂਹ ਨੇ ਇੱਕ ਨਾ ਸੁਣੀ। ਇਹ ਘਟਨਾ ਜਿਲਾ ਬਰਨਾਲਾ ਦੇ ਪਿੰਡ ਖੁੱਡੀ ਕਲਾਂ ਦੀ ਹੈ। ਘਟਨਾ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਹੁਣ ਪਰਚਾ ਵੀ ਦਰਜ ਕਰ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਦਰਜ ਕੀਤੇ ਗਏ ਪਰਚੇ ਦੇ ਅਨੁਸਾਰ ਕੁੱਟਣ ਵਾਲੀ ਔਰਤ ਦਾ ਨਾਂ ਬਲਵਿੰਦਰ ਕੌਰ ਹੈ ਅਤੇ ਕੁੱਟ ਖਾਣ ਵਾਲੀ ਬਜ਼ੁਰਗ ਔਰਤ ਸੱਸ ਦਾ ਨਾਂ ਸ਼ਿੰਦਰ ਕੌਰ ਹੈ। ਉਸ ਨੇ ਪਹਿਲਾਂ ਉਸਦੀ ਬੁਰੀ ਤਰ੍ਹਾਂ ਮਾਰ ਕੁੱਟ ਕੀਤੀ ਅਤੇ ਫਿਰ ਉਸ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਅਤੇ ਕਿਸੇ ਆਸੇ ਪਾਸੇ ਦੇ ਵਿਅਕਤੀ ਨੇ ਇਸਦੀ ਵੀਡੀਓ ਬਣਾ ਲਈ। ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ। ਪਹਿਲਾਂ ਤਾਂ ਇਸ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਗੱਲ ਵਧੀ ਤਾਂ ਪੁਲਿਸ ਨੇ ਪੁਲਿਸ ਸਟੇਸ਼ਨ ਸਦਰ ਬਰਨਾਲਾ ਵਿੱਚ ਕੁੱਟਣ ਵਾਲੀ ਔਰਤ ਤੇ ਪਰਚਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਦੇਖਣ ਲਈ ਲਿੰਕ ਤੇ ਕਲਿੱਕ ਕਰੋ
ਮਾਰ ਕੁੱਟ ਦੀ ਵੀਡੀਓ
----







