ਸਵੇਰੇ ਸਵੇਰੇ ਹੋਇਆ ਭਿਆਨਕ ਬੱਸ ਹਾਦਸਾ, ਕੈਂਟਰ ਵਿੱਚ ਵੱਜੀ ਪੰਜਾਬ ਰੋਡਵੇਜ ਦੀ ਬੱਸ
- Admin Default
- 29 Nov, 2024 04:55
ਸਵੇਰੇ ਸਵੇਰੇ ਹੋਇਆ ਭਿਆਨਕ ਬੱਸ ਹਾਦਸਾ, ਕੈਂਟਰ ਵਿੱਚ ਵੱਜੀ ਪੰਜਾਬ ਰੋਡਵੇਜ ਦੀ ਬੱਸ
ਮੋਗਾ
ਸਵੇਰੇ ਸਵੇਰੇ ਭਿਆਨਕ ਬੱਸ ਹਾਦਸਾ ਹੋ ਗਿਆ। ਜਿਲਾ ਮੋਗਾ ਦੇ ਖੇਤਰ ਧਰਮਕੋਟ ਦੇ ਪਿੰਡ ਕਮਾਲ ਕੇ ਦੇ ਕੋਲ ਸੜਕ ਹਾਦਸਾ ਹੋਇਆ। ਇੱਕ ਪੰਜਾਬ ਰੋਡਵੇਜ ਦੀ ਬੱਸ ਇੱਕ ਕੈਂਟਰ ਦੇ ਵਿੱਚ ਵੱਜੀ ਕੈਂਟਰ ਵਿੱਚ ਵੱਜਣ ਤੋਂ ਬਾਅਦ ਇਹ ਬੱਸ ਖਤਾਨਾ ਵਿੱਚ ਜਾ ਡਿੱਗੀ। ਇਸ ਦੇ ਨਾਲ ਕਰੀਬ 15 ਲੋਕਾਂ ਦੇ ਸੱਟਾਂ ਵੱਜੀਆਂ ਹਨ। ਜਿਨਾਂ ਨੂੰ ਹਸਪਤਾਲ ਵਿੱਚ ਭੇਜ ਦਿੱਤਾ ਹੈ। ਬੱਸ ਦੇ ਸਵਾਰੀਆਂ ਦੇ ਦੱਸਣ ਅਨੁਸਾਰ ਡਰਾਈਵਰ ਫੋਨ ਸੁਣ ਰਿਹਾ ਸੀ ਇਕਦਮ ਉਸਦੀ ਬੱਸ ਦਾ ਬੈਲਂਸ ਵਿਗੜ ਗਿਆ ਜਿਸ ਤੋਂ ਬਾਅਦ ਉਸਨੇ ਇੱਕ ਕੈਂਟਰ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ ਤੋਂ ਥੱਲੇ ਬੱਸ ਡਿੱਗ ਪਈ ਇਹ ਹਾਦਸੇ ਦੀ ਪੁਲਿਸ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਹੈ ਕਿ ਜੋ ਵੀ ਇਸ ਵਿੱਚ ਦੋਸ਼ੀ ਹੈ ਉਸ ਤੇ ਪਰਚਾ ਦਰਜ ਕੀਤਾ ਜਾਵੇਗਾ।







