:

ਬਠਿੰਡਾ ਪੁਲਿਸ ਵੱਲੋਂ ਅਕਾਲੀ ਆਗੂ ਦੇ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ 4 ਗ੍ਰਿਫਤਾਰ


ਬਠਿੰਡਾ ਪੁਲਿਸ ਵੱਲੋਂ ਅਕਾਲੀ ਆਗੂ ਦੇ ਘਰ ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ 4 ਗ੍ਰਿਫਤਾਰ          

          
ਬਠਿੰਡਾ

ਬਠਿੰਡਾ ਪੁਲਿਸ ਨੇ ਬੀਤੀ ਰਾਤ ਸ਼ਹਿਰ ਦੇ ਗੁਰੂ ਗੋਬਿੰਦ ਸਿੰਘ ਨਗਰ ’ਚ ਦਲਿਤ ਅਕਾਲੀ ਆਗੂ ਜਗਦੀਪ ਸਿੰਘ ਗਹਿਰੀ ਦੇ ਘਰ ਤੇ ਗੋਲੀਆਂ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਸਾਹਿਲ ਕੁਮਾਰ ਉਰਫ ਬੱਬੂ ਪੁੱਤਰ ਬਲਵੀਰ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ  ਬਠਿੰਡਾ, ਸੰਦੀਪ ਸਿੰਘ ਉਰਫ ਹੈਰੀ ਪੁੱਤਰ ਜਗਸੀਰ ਸਿੰਘ ਵਾਸੀ ਬੱਲਾ ਰਾਮ ਨਗਰ ਬਠਿੰਡਾ , ਮੰਨਾ ਰਾਜਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਢੋਲ ਨਗਰ ਹਨੁੰਮਾਨਗੜ, ਰਾਜਸਥਾਨ ਅਤੇ ਹਰਦੀਪ ਸਿੰਘ ਉਰਫ ਰਾਣਾ ਪੁੱਤਰ ਜਗਤਾਰ ਸਿੰਘ ਵਾਸੀ  ਗੁਰੂ ਗੋਬਿੰਦ ਸਿੰਘ ਬਠਿੰਡਾ ਵਜੋਂ ਕੀਤੀ ਗਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਰ ਅਤੇ ਵਾਰਦਾਤ ਵੇਲੇ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ।
        
ਜਗਦੀਪ ਸਿੰਘ ਗਹਿਰੀ ਸੀਨੀਅਰ ਕਾਂਗਰਸੀ ਨੇਤਾ ਕਿਰਨਜੀਤ ਸਿੰਘ ਗਹਿਰੀ ਦਾ ਸਕਾ ਭਰਾ ਹੈ ਜਿੰਨ੍ਹਾਂ ਦੀ ਰਿਹਾਇਸ਼ ਵੀ ਨਜ਼ਦੀਕ ਹੀ ਹੈ। ਥਾਣਾ ਥਰਮਲ ਪੁਲਿਸ ਨੇ ਇਸ ਮਾਮਲੇ ’ਚ ਇਰਾਦਾ ਕਤਲ ਅਤੇ ਅਸਲਾ ਐਕਟ ਦੀ ਧਾਰਾ ਤਹਿਤ  ਸੰਦੀਪ ਸਿੰਘ ਉਰਫ ਹੈਰੀ ਅਤੇ ਹਰਦੀਪ ਸਿੰਘ ਉਰਫ ਰਾਣਾ ਅਤੇ ਸਾਹਿਲ ਨੂੰ ਨਾਮਜਦ ਕੀਤਾ ਸੀ।
ਐਸਪੀ ਸਿਟੀ ਨਰਿੰਦਰ ਸਿੰਘ ਨੇ ਦੱਸਿਆ ਕਿ ਅਕਾਸ਼ਦੀਪ ਸਿੰਘ ਪੁੱਤਰ ਜਗਦੀਪ ਸਿੰਘ ਗਹਿਰੀ ਪੁੱਤਰ ਮਾਸਟਰ ਜੰਗੀਰ ਸਿੰਘ ਵਾਸੀ ਮਕਾਨ ਨੰ: 16026 ਗਲੀ ਨੰ: 10/16 GGS ਨਗਰ ਬਠਿੰਡਾ ਨੇ ਬਿਆਨ ਲਿਖਾਇਆ ਸੀ ਕਿ ਸੰਦੀਪ ਸਿੰਘ ਉਰਫ ਹੈਰੀ ਵਾਸੀ ਗੁਰੂ ਗੋਬਿੰਦ ਸਿੰਘ  ਨਗਰ ਬਠਿੰਡਾ, ਹਰਦੀਪ ਸਿੰਘ ਰਾਣਾ ਪੁੱਤਰ ਜਗਤਾਰ ਸਿੰਘ ਵਾਸੀ ਗਲੀ ਨੰ: 10/15 ਗੁਰੂ ਗੋਬਿੰਦ ਸਿੰਘ ਨਗਰ  ਬਠਿੰਡਾ ਅਤੇ ਨਾਮਲੂਮ ਵਿਅਕਤੀ ਨੇ ਮੁਦੱਈ ਮੁੱਕਦਮਾ ਦੇ ਉਪਰ ਜਾਨੋ ਮਾਰ ਦੇਣ ਦੀ ਨੀਅਤ ਨਾਲ ਫਾਇਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਸਹਾਇਕ ਥਾਣੇਦਾਰ ਬਿੰਦਰ ਸਿੰਘ ਨੇ 24 ਨਵੰਬਰ ਨੂੰ ਮੰਨਾ ਰਾਜਾ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਢੋਲ ਨਗਰ ਹਨੁੰਮਾਨਗੜ੍ਹ ਰਾਜਸਥਾਨ ਨੂੰ ਬਤੌਰ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਸੀ ਜਿਸ ਪਾਸੋ ਇੱਕ ਰਿਵਾਲਵਰ 22 ਬੋਰ, 13 ਕਾਰਤੂਸ ਜਿੰਦਾ 22 ਬੋਰ, 3 ਖੋਲ ਕਾਰਤੂਸ 22 ਬੋਰ ਬ੍ਰਾਮਦ ਹੋਏ ਸਨ ਜਦੋਂ ਕਿ ਮਿਤੀ 28 ਨਵੰਬਰ ਨੂੰ  ਸਾਹਿਲ ਕੁਮਾਰ ਉਰਫ : ਬੱਬੂ ਪੁੱਤਰ ਬਲਵੀਰ ਕੁਮਾਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਨੂੰ ਨਾਮਜਦ ਕੀਤਾ ਗਿਆ ਹੈ।


Source babushahi