:

ਪ੍ਰਾਈਵੇਟ ਸਕੂਲ ਦੇ ਸਕਿਊਰਟੀ ਗਾਰਡ ਨੇ ਸਕੂਲ ਵਿੱਚ ਲਿਆ ਫਾਹਾ, ਪਰਿਵਾਰ ਨੇ ਸਕੂਲ ਵਾਲਿਆਂ ਨੂੰ ਦੱਸਿਆ ਮੌਤ ਦਾ ਜਿੰਮੇਵਾਰ


ਪ੍ਰਾਈਵੇਟ ਸਕੂਲ ਦੇ ਸਕਿਊਰਟੀ ਗਾਰਡ ਨੇ ਸਕੂਲ ਵਿੱਚ ਲਿਆ ਫਾਹਾ, ਪਰਿਵਾਰ ਨੇ ਸਕੂਲ ਵਾਲਿਆਂ ਨੂੰ ਦੱਸਿਆ ਮੌਤ ਦਾ ਜਿੰਮੇਵਾਰ

ਸਕੂਲ ਮਾਲਕ ਨੇ ਦੋਸ਼ਾਂ ਨੂੰ ਨਕਾਰਿਆ

ਬਟਾਲਾ( ਗੁਰਦਾਸਪੁਰ)

- ਬਟਾਲਾ ਪੁਲਿਸ ਅਧੀਨ ਪੈਂਦੇ ਫਤਿਹਗੜ ਚੂੜੀਆਂ ਤੋਂ 3 ਕਿਲੋਮੀਟਰ ਦੂਰ ਡੇਰਾ ਬਾਬਾ ਨਾਨਕ ਰੋਡ ਵਿਖੇ ਸਥਿਤ ਪਿੰਡ ਢਾਂਡੇ ਦੇ ਨਜਦੀਕ ਡੀ ਡੀ ਆਈ ਸਕੂਲ ਆਫ ਐਕਸੀਲੈਂਸ ਵਿਖੇ ਰਾਤ  ਸਮੇ ਸਕਿਊਰਟੀ ਗਾਰਡ ਰਤਨ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਮਸ਼ੇਰਪੁਰ ਚਿਤੋੜਗੜ ਵੱਲੋਂ ਆਤਮ ਹੱਤਿਆ ਕਰ ਲਏ ਜਾਣ ਦੀ ਖਬਰ ਹੈ। ਇਸ ਸਬੰਧੀ ਦੂਜੇ ਸਕਿਊਰਟੀ ਗਾਰਡ ਸਾਵਨ ਸਿੰਘ ਪੁੱਤਰ ਤੇਜਾ ਸਿੰਘ ਨੇ ਦੱਸਿਆ ਕਿ ਜੱਦ ਹਰ ਰੋਜ ਦੀ ਤਰਾਂ ਸਵੇਰੇ 6 ਵਜੇ ਦੇ ਕਰੀਬ ਸਕੂਲ ਆਇਆ ਤਾਂ ਉਸ ਨੇ ਜੱਦ ਸਕੂਲ ਦਾ ਗੇਟ ਖੜਕਾਇਆ ਤਾਂ ਅੱਗੋਂ ਜਵਾਬ ਨਾ ਮਿਲਨ ਤੇ ਸਕੂਲ ਦੀਆਂ ਵੈਨਾਂ ਉਪਰ ਬੱਚੇ ਲੈ ਕੇ ਆਏ ਵੈਨਾਂ ਦੇ ਡਰਾਈਵਰਾਂ ਨੇ ਸਕੂਲ ਦੀ ਕੰਧ ਟੱਪ ਕੇ ਅੰਦਰ ਜਾ ਕੇ ਦੇਖਿਆਂ ਤਾਂ ਗੇਟ ਦੇ ਨਾਲ ਵਾਲੇ ਕਮਰੇ’ਚ ਰਤਨ ਸਿੰਘ ਦੀ ਲਾਸ਼ ਲਟਕ ਰਹੀ ਸੀ।  

ਮਿ੍ਰਤਕ ਰਤਨ ਸਿੰਘ ਦੀ ਪਤਨੀ ਗੁਰਮੀਤ ਕੌਰ ਅਤੇ ਪਰਿਵਾਰਕ ਮੈਂਬਰਾਂ ਨੇ ਸਕੂਲ ਵਾਲਿਆਂ ਉਪਰ ਕਥਿਤ ਤੋਰ ਤੇ ਦੋਸ਼ ਲਗਾਉਦੇ ਹੋਏ ਕਿਹਾ ਕਿ ਸਕੂਲ ਮਾਲਕਾਂ ਵੱਲੋਂ ਉਸ ਨੂੰ ਪਰੇਸ਼ਾਨ ਕੀਤਾ ਜਾਂਦਾ ਸੀ ਜਿਸ ਕਾਰਨ ਉਸ ਨੇ ਆਤਮ ਹੱਤਿਆ ਕੀਤੀ ਹੈ। ਪਰਿਵਾਰਕ ਮੈਂਬਰਾਂ ਦੱਸਿਆ ਕਿ ਮਿ੍ਰਤਕ ਰਤਨ ਸਿੰਘ ਆਪਣੇ ਪਿੱਛੇ ਪਤਨੀ ਤੋਂ ਇਲਾਵਾ 2 ਬੇਟੀਆਂ ਅਤੇ 1 ਬੇਟਾ ਛੱਡ ਗਿਆ ਹੈ ਅਤੇ ਤਿੰਨੇ ਹੀ ਬੱਚੇ ਅਜੇ ਕੁੰਵਾਰੇ ਹਨ।

ਕੀ ਕਹਿਣਾ ਸਕੂਲ ਮਾਲਕ ਦਾ

ਇਸ ਸਬੰਧੀ ਸਕੂਲ ਦੇ ਮਾਲਕ ਇੰਦਰਜੀਤ ਸਿੰਘ ਬਾਵਾ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਮ੍ਰਿਤਕ ਪਰਿਵਾਰ ਦੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਸਕੂਲ ਵੱਲੋਂ ਰਤਨ ਸਿੰਘ ਤੇ ਕਦੇ ਕੋਈ ਦਬਾਅ ਨਹੀਂ ਪਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੋ ਵੀ ਅਸਲੀਅਤ ਹੋਈ ਜਾਂਚ ਵਿੱਚ ਸਾਹਮਣੇ ਆ ਜਾਵੇਗੀ

ਕੀ ਕਹਿਣਾ ਸਬ ਇੰਸਪੈਕਟਰ ਜਤਿੰਦਰ ਸਿੰਘ ਦਾ

ਇਸ ਸਬੰਧੀ ਮੋਕੇ ਤੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜ਼ਾਂਚ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਇਆ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ।


Source babushahi