:

ਰਾਤ ਨੂੰ ਖੜੀ ਕਾਰ ਦੇ ਚਾਰੇ ਚੱਕੇ ਚੋਰੀ


  • ਰਾਤ ਨੂੰ ਖੜੀ ਕਾਰ ਦੇ ਚਾਰੇ ਚੱਕੇ ਚੋਰੀ 

    ਜਗਰਾਉਂ

    - ਜਗਰਾਉਂ ਸ਼ਹਿਰ ਵਿੱਚ ਚੋਰਾਂ ਦੇ ਹੌਸਲੇ ਇੰਨੀ ਦਿਨੀ ਪੂਰੇ ਬੁਲੰਦ ਹਨ। ਬੀਤੇ ਕੁਝ ਦਿਨ ਪਹਿਲਾਂ ਵੀ ਚੋਰਾਂ ਵੱਲੋਂ ਮੰਡੀ ਵਿੱਚ ਇੱਕ ਇਨੋਵਾ ਕਾਰ ਦੇ ਚਾਰੇ ਚੱਕੇ ਚੋਰੀ ਕਰ ਲਏ ਸਨ ਅੱਜ ਦੁਬਾਰਾ ਫੇਰ ਡਾਲਾ ਅਗਵਾੜ ਵਿਖੇ ਪਾਣੀ ਵਾਲੀ ਟੈਂਕੀ ਦੀ ਜਗ੍ਹਾ ਬਣੀ ਨਵੀਂ ਬਣੀ ਪਾਰਕ ਕੋਲ ਖੜੀ ਆਈ 20 ਕਾਰ ਦੇ ਚਾਰੇ ਚੱਕੇ ਚੋਰੀ ਕਰਕੇ ਕਾਰ ਨੂੰ ਇੱਟਾਂ ਉੱਤੇ ਖੜਾ ਕਰ ਦਿੱਤਾ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਾਰ ਦੇ ਮਾਲਕ ਅਵਿਨਾਸ਼ ਨੇ ਦੱਸਿਆ ਕਿ ਉਸ ਦੀ ਗੱਡੀ ਪਹਿਲਾਂ ਵਿਸ਼ਵਕਰਮਾ ਭਵਨ ਗੁਰਦੁਆਰਾ ਸਾਹਿਬ ਕੋਲ ਖੜੀ ਕੀਤੀ ਜਾਂਦੀ ਸੀ ਪਰ ਅੱਜ ਵਿਸਕਰਮਾ ਭਵਨ ਗੁਰਦੁਆਰਾ ਸਾਹਿਬ ਬਾਹਰ ਜਗ੍ਹਾ ਨਾ ਹੋਣ ਕਰਕੇ ਆਪਣੀ ਗੱਡੀ ਅਗਵਾੜ ਵਿੱਚ ਪਾਣੀ ਵਾਲੀ ਟੈਂਕੀ ਦੀ ਜਗ੍ਹਾ ਤੇ ਨਵੀਂ ਬਣੀ ਪਾਰਕ ਕੋਲ ਰਾਤ ਨੂੰ ਖੜੀ ਕੀਤੀ ਸੀ। ਜਦੋਂ ਉਹ ਸਵੇਰੇ ਲਗਭਗ 4 ਵਜੇ ਦੇ ਕਰੀਬ ਕਿਤੇ ਗੱਡੀ ਲੈ ਕੇ ਜਾਣ ਲਈ ਪਹੁੰਚਿਆ ਤਾਂ ਉਹ ਇੱਕਦਮ ਹੈਰਾਨ ਹੋ ਗਿਆ ਕਿ ਗੱਡੀ ਦੇ ਚਾਰੇ ਚੱਕੇ ਗਾਇਬ ਹਨ ਅਤੇ ਗੱਡੀ ਇੱਟਾਂ ਤੇ ਖੜੀ ਕੀਤੀ ਹੋਈ ਹੈ। 

    ਉਸਨੇ ਕਿਹਾ ਕਿ ਜਦੋਂ ਉਸ ਨੇ ਆਂਡ ਗਵਾਂਡ ਦੇ ਲੋਕਾਂ ਨੂੰ ਜਗਾ ਕੇ ਇਸ ਘਟਨਾ ਸਬੰਧੀ ਦੱਸਿਆ ਤਾਂ ਸਥਾਨਕ ਨਿਵਾਸੀਆਂ ਨੇ ਚੋਰਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਇਸ ਮੌਕੇ ਅਗਵਾੜ ਵਾਸੀ ਇਹ ਕੰਮ ਨਸ਼ੇੜੀਆਂ ਵੱਲੋਂ ਕੀਤਾ ਗਿਆ ਹੈ ਦੱਸ ਰਹੇ ਸਨ। ਇਸ ਮੌਕੇ ਡਾਲਾ ਅਗਵਾੜ ਨਿਵਾਸੀਆਂ ਨੇ ਕਿਹਾ ਕਿ ਪਹਿਲਾਂ ਵੀ ਦਿਨ ਦਿਹਾੜੇ ਇੱਕ ਮੋਟਰਸਾਈਕਲ ਚੋਰੀ ਹੋ ਗਿਆ ਸੀ। ਅਗਵਾੜ ਵਾਸੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਵੀ ਅਗਵਾੜ ਵਿੱਚ ਰਾਤ ਨੂੰ ਕੋਈ ਗਸਤ ਨਹੀਂ ਕੀਤੀ ਜਾਂਦੀ ਜਿਸ ਨਾਲ ਆਏ ਦਿਨ ਚੋਰਾਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ।


    Source babushahi