ਅਮਰੀਕਾ ਦੇ ਪੈਟਰੋਲ ਪੰਪ 'ਤੇ ਭਾਰਤੀ ਦਾ ਗੋਲੀ ਮਾਰ ਕੇ ਕਤਲ
- Admin Default
- 01 Dec, 2024 06:56
ਅਮਰੀਕਾ ਦੇ ਪੈਟਰੋਲ ਪੰਪ 'ਤੇ ਭਾਰਤੀ ਦਾ ਗੋਲੀ ਮਾਰ ਕੇ ਕਤਲ
ਸ਼ਿਕਾਗੋ
ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿੱਚ ਪੈਟਰੋਲ ਪੰਪ ਉੱਤੇ ਹਥਿਆਰਬੰਦ ਵਿਅਕਤੀਆਂ ਨੇ ਤੇਲੰਗਾਨਾ ਦੇ ਇੱਕ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੀਆਰਐਸ ਆਗੂ ਮਧੂਸੂਦਨ ਠੱਠਾ ਅਨੁਸਾਰ ਪੀੜਤ ਦੀ ਪਛਾਣ 22 ਸਾਲਾ ਸਾਈ ਤੇਜਾ ਨੁਕਾਰਪੂ ਵਜੋਂ ਹੋਈ ਹੈ, ਜੋ ਕਿ ਇੱਕ ਵਿਦਿਆਰਥੀ ਸੀ ਅਤੇ ਪੈਟਰੋਲ ਪੰਪ 'ਤੇ ਪਾਰਟ ਟਾਈਮ ਕੰਮ ਕਰਦਾ ਸੀ। ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ "ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।" ਇਸ ਨੇ ਕਿਹਾ ਹੈ ਕਿ ਉਹ ਪੀੜਤ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕਰੇਗਾ।
ਸ਼ਿਕਾਗੋ ਵਿੱਚ ਭਾਰਤ ਦੇ ਕੌਂਸਲੇਟ ਜਨਰਲ ਨੇ ਕਿਹਾ, "ਭਾਰਤੀ ਵਿਦਿਆਰਥੀ ਨੁਕਾਰਪੂ ਸਾਈਂ ਤੇਜਾ ਦੀ ਹੱਤਿਆ ਤੋਂ ਅਸੀਂ ਸਦਮੇ ਵਿੱਚ ਹਾਂ ਅਤੇ ਡੂੰਘੇ ਦੁਖੀ ਹਾਂ।
Source babushahi







