ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਕਰਵਾਉਣ ’ਤੇ ਅੜਿਆ ਪਾਕਿਸਤਾਨੀ ਕ੍ਰਿਕਟ ਬੋਰਡ
- Admin Default
- 01 Dec, 2024 06:58
ਚੈਂਪੀਅਨਜ਼ ਟਰਾਫੀ ਪਾਕਿਸਤਾਨ ’ਚ ਕਰਵਾਉਣ ’ਤੇ ਅੜਿਆ ਪਾਕਿਸਤਾਨੀ ਕ੍ਰਿਕਟ ਬੋਰਡ
ਦੁਬਈ,
ਪਾਕਿਸਤਾਨ ਕ੍ਰਿਕਟ ਬੋਰਡ ਅਗਲੇ ਸਾਲ 2025 ਵਿਚ ਹੋਣ ਵਾਲੀ ਚੈਂਪੀਅਨਜ਼ ਟਰਾਫੀ ਪਾਕਿਸਤਾਨ ਵਿਚ ਹੀ ਕਰਵਾਉਣ ’ਤੇ ਅੜ ਗਿਆ ਹੈ। ਪਾਕਿਸਤਾਨੀ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਨੇ ਕਿਹਾ ਹੈ ਕਿ ਉਹ ’ਹਾਈਬ੍ਰਿਡ’ ਫਾਰਮੂਲਾ ਪ੍ਰਵਾਨ ਨਹੀਂ ਕਰਨਗੇ।
ਹਾਈਬ੍ਰਿਡ ਫਾਰਮੂਲੇ ਤਹਿਤ ਕੁਝ ਮੈਚ ਦੁਬਈ ਜਾਂ ਸ੍ਰੀਲੰਕਾ ਵਿਚ ਕਰਵਾਏ ਜਾ ਸਕਦੇ ਹਨ। ਅਸਲ ਵਿਚ ਸਾਰਾ ਮਾਮਲਾ ਭਾਰਤ ਨਾਲ ਜੁੜਿਆ ਹੈ। ਬੀ ਸੀ ਸੀ ਆਈ ਨੇ ਭਾਰਤੀ ਟੀਮ ਪਾਕਿਸਤਾਨ ਭੇਜਣ ਤੋਂ ਨਾਂਹ ਕਰ ਦਿੱਤੀ ਹੈ ਜਦੋਂ ਕਿ ਪਾਕਿਸਤਾਨ ਇਸ ਗੱਲ ’ਤੇ ਅੜਿਆ ਹੈ ਕਿ ਜਦੋਂ ਪਾਕਿਸਤਾਨੀ ਟੀਮ ਭਾਰਤ ਜਾ ਸਕਦੀ ਹੈ ਤਾਂ ਫਿਰ ਭਾਰਤੀ ਟੀਮ ਪਾਕਿਸਤਾਨ ਕਿਉਂ ਨਹੀਂ ਆ ਸਕਦੀ। ਸਾਲ 2008 ਵਿਚ ਭਾਰਤੀ ਟੀਮ ਆਖਰੀ ਵਾਰ ਪਾਕਿਸਤਾਨ ਗਈ ਸੀ। ਇਸ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਕਾਰਣ ਭਾਰਤ ਨੇ ਆਪਣੀ ਟੀਮ ਪਾਕਿਸਤਾਨ ਭੇਜਣ ਤੋਂ ਨਾਂਹ ਕਰ ਦਿੱਤੀ ਸੀ।
Source babushahi







