:

ਸਰਹਿੰਦ ਵਿਖੇ ਪਸ਼ੂ ਹੱਤਿਆ ਦੇ ਮਾਮਲੇ ਵਿੱਚ 3 ਮੁਲਜ਼ਮ ਗ੍ਰਿਫਤਾਰ


ਸਰਹਿੰਦ ਵਿਖੇ ਪਸ਼ੂ ਹੱਤਿਆ ਦੇ ਮਾਮਲੇ ਵਿੱਚ 3 ਮੁਲਜ਼ਮ ਗ੍ਰਿਫਤਾਰ

- ਰਾਕੇਸ਼ ਯਾਦਵ ਪੀ.ਪੀ.ਐੱਸ., ਕਪਤਾਨ ਪੁਲਿਸ (ਡੀ) ਫਤਹਿਗੜ੍ਹ ਨੇ ਸਾਂਝੀ ਕੀਤੀ ਜਾਣਕਾਰੀ 

ਫ਼ਤਹਿਗੜ੍ਹ ਸਾਹਿਬ

- ਸਰਹਿੰਦ- ਪਟਿਆਲਾ ਰੋਡ 'ਤੇ ਪੈਂਦੇ ਪਿੰਡ ਆਦਮਪੁਰ ਨੇੜੇ ਭਾਖੜਾ ਨਹਿਰ ਦੇ ਕਿਨਾਰੇ ਪਸ਼ੂਆਂ ਦੀਆਂ ਲਾਸ਼ਾਂ ਮਿਲਣ ਦੇ ਮਾਮਲੇ ਸਬੰਧੀ ਜ਼ਿਲ੍ਹਾ ਪੁਲੀਸ ਨੇ 03 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। 

ਆਪਣੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਸ਼੍ਰੀ ਰਾਕੇਸ਼ ਯਾਦਵ ਪੀ.ਪੀ.ਐੱਸ., ਕਪਤਾਨ ਪੁਲਿਸ (ਡੀ) ਫਤਹਿਗੜ੍ਹ ਨੇ ਦੱਸਿਆ ਕਿ ਡਾ. ਰਵਜੋਤ ਕੌਰ ਗਰੇਵਾਲ, ਆਈ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਰਹਿਨੁਮਾਈ ਹੇਠ ਸ਼੍ਰੀ ਸੁਖਨਾਜ਼ ਸਿੰਘ, ਪੀ.ਪੀ.ਐੱਸ., ਉੱਪ ਕਪਤਾਨ ਪੁਲਿਸ, ਫਤਹਿਗੜ੍ਹ ਸਾਹਿਬ ਦੇ ਨਿਰਦੇਸ਼ਾਂ 'ਤੇ ਇੰਸਪੈਕਟਰ ਦਵਿੰਦਰ ਸਿੰਘ, ਮੁੱਖ ਅਫਸਰ ਥਾਣਾ ਸਰਹਿੰਦ ਵੱਲੋਂ ਵੱਖੋ ਵੱਖ ਪੱਖਾਂ ਤੋਂ ਜਾਂਚ ਕਰ ਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਇਸ ਸਬੰਧੀ ਮੁਕੱਦਮਾ ਨੰਬਰ 182 ਮਿਤੀ 26.11.2024 ਅ/ਧ 299,196,325,109, ਬੀ ਐਨ ਐਸ, ਸੈਕਸ਼ਨ 8, ਪੰਜਾਬ ਪ੍ਰੋਹਿਬੇਸ਼ਨ ਆਫ਼ ਕਾਓ ਸਲਾਟਰ ਐਕਟ 1955, ਸੈਕਸ਼ਨ 11, ਪ੍ਰੀਵੈਂਸ਼ਨ ਆਫ਼ ਕਰੂਐਲਿਟੀ ਟੂ ਐਨੀਮਲ ਐਕਟ 1960, 25/54/59 ਅਸਲਾ ਐਕਟ, ਥਾਣਾ ਸਰਹਿੰਦ ਬਰਬਿਆਨ ਨਿਕਸ਼ਨ ਕੁਮਾਰ ਵਾਸੀ ਪੱਕਾ ਬਾਗ ਰੋਪੜ, ਥਾਣਾ ਸਿਟੀ ਰੋਪੜ ਜ਼ਿਲ੍ਹਾ ਰੋਪੜ ਬਰਖਿਲਾਫ ਗੱਡੀ ਬਰੈਜ਼ਾ ਨੰਬਰ
ਡੀਐੱਲ 9 ਸੀਏ ਡਬਲਿਊ 3278, ਸਵਾਰ ਨਾ-ਮਾਲੂਮ ਵਿਅਕਤੀਆਂ ਦੇ ਦਰਜ ਕੀਤਾ ਗਿਆ ਸੀ।

ਤਫਤੀਸ਼ ਦੌਰਾਨ ਮੁਹੰਮਦ ਰਫੀ ਵਾਸੀ ਗਗੜਾ ਥਾਣਾ ਸਮਰਾਲਾ ਹਾਲ ਵਾਸੀ ਡੇਰਾ ਭੱਟਮਾਜਰਾ ਥਾਣਾ ਸਰਹਿੰਦ ਜ਼ਿਲ੍ਹਾ ਫਤਹਿਗੜ੍ਹ ਸਾਹਿਬ, ਬਾਗ ਅਲੀ ਵਾਸੀ ਤਲਵਾੜਾ ਥਾਣਾ ਮੰਡੀ ਗੋਬਿੰਦਗੜ੍ਹ ਹਾਲ ਵਾਸੀ ਡੇਰਾ ਭੱਟਮਾਜਰਾ ਥਾਣਾ ਸਰਹਿੰਦ, ਰਹਿਮ ਅਲੀ ਵਾਸੀ ਤਲਵਾੜਾ, ਥਾਣਾ ਮੰਡੀ ਗੋਬਿਦਗੜ੍ਹ, ਸਰਾਜ ਅਲੀ ਵਾਸੀ ਤਲਵਾੜਾ, ਥਾਣਾ ਮੰਡੀ ਗੋਬਿਦਗੜ੍ਹ ਹਾਲ ਵਾਸੀ ਡੇਰਾ ਭੱਟਮਾਜਰਾ ਥਾਣਾ ਸਰਹਿੰਦ ਅਤੇ ਗੁਫਰਾਨ ਨੂੰ ਨਾਮਜ਼ਦ ਕਰ ਕੇ ਮੁਲਜ਼ਮ ਮੁਹੰਮਦ ਰਫੀ, ਬਾਗ ਅਲੀ ਅਤੇ ਰਹਿਮ ਅਲੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। 

ਮੁਲਜ਼ਮਾਂ ਪਾਸੋਂ ਵਾਰਦਾਤ ਵਿੱਚ ਵਰਤੇ ਗਏ 03 ਮੋਟਰਸਾਈਕਲ, 01 ਛੋਟਾ ਹਾਥੀ ਅਤੇ 02 ਸ਼ੁਰੀਆਂ ਬ੍ਰਾਮਦ ਕੀਤੇ ਗਏ ਹਨ ਤੇ ਤਫਤੀਸ਼ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।


Source babushahi