ਬਾਬਾ ਨੁਮਾ ਵਿਅਕਤੀ ਅਤੇ ਔਰਤ ਐਨਾ ਕੁਝ ਲੈ ਗਏ
- Admin Default
- 01 Dec, 2024 12:42
ਬਾਬਾ ਨੁਮਾ ਵਿਅਕਤੀ ਅਤੇ ਔਰਤ ਐਨਾ ਕੁਝ ਲੈ ਗਏ
ਘਰ ਵਿੱਚ ਬਿਮਾਰ ਪਏ ਵਿਅਕਤੀ ਤੇ ਵੀ ਨਹੀਂ ਆਇਆ ਤਰਸ, ਡਾਇਲਸਿਸ ਲਈ ਰੱਖ ਕੇ ਪੈਸੇ ਵੀ ਲੈ ਗਏ
ਗੁਰਦਾਸਪੁਰ
ਸ਼ਹਿਰ ਧਾਰੀਵਾਲ ਦੇ ਇੱਕ ਪਰਿਵਾਰ ਨਾਲ ਠੱਗੀ ਦੀ ਵੱਡੀ ਵਾਰਦਾਤ ਵਾਪਰੀ ਹੈ। ਪਰਿਵਾਰ ਦੀ ਸਾਰੀ ਦੀ ਸਾਰੀ ਜਮਾਂ ਪੂੰਜੀ ਅਤੇ ਸੋਨਾ ਬਾਬਾ ਨੂਮਾ ਦੋ ਵਿਅਕਤੀ ਅਤੇ ਔਰਤ ਲੈ ਕੇ ਫਰਾਰ ਹੋ ਗਏ । ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਪਰਿਵਾਰ ਦੇ ਇੱਕ ਬੰਦਾ ਬਿਮਾਰ ਪਿਆ ਹੈ ਤੇ ਉਸਦੀ ਮਹੀਨੇ ਵਿੱਚ ਦੋ ਵਾਰ ਡਾਇਲਸਿਸ ਹੋ ਰਹੀ ਹੈ । ਗੱਲ ਅਸੀਂ ਇਸ ਕਰਾਉਣ ਲਈ ਉਹਨਾਂ ਵੱਲੋਂ 80 ਹਜਾਰ ਰੁਪਏ ਬੈਂਕ ਵਿੱਚੋਂ ਕਢਾ ਕੇ ਰੱਖੇ ਗਏ ਸਨ। ਮਾਮਲਾ ਧਾਰੀਵਾਲ ਦੇ ਢਿੱਲੋ ਹੋਸਪਿਟਲ ਰੋਡ ਤੇ ਸਾਹਮਣੇ ਆਇਆ ਹੈ ਜਿੱਥੇ ਬਿਮਾਰ ਵਿਅਕਤੀ ਸੜਕ ਕਿਨਾਰੇ ਬੈਠਾ ਧੁੱਪ ਸੇਕ ਰਿਹਾ ਸੀ ।ਇਸ ਮੌਕੇ ਅਚਾਨਕ ਹੀ ਤਿੰਨ ਠੱਗਾਂ ਦਾ ਇੱਕ ਟੋਲਾ ਉਥੇ ਪਹੁੰਚ ਗਿਆ ਜਿਨਾਂ ਵਿੱਚ ਇੱਕੋ ਔਰਤ ਵੀ ਸ਼ਾਮਿਲ ਸੀ ਤੇ ਬਿਮਾਰ ਵਿਅਕਤੀ ਨੂੰ ਘਰ ਅੰਦਰ ਖੜ ਕੇ ਉਸ ਨੂੰ ਠੀਕ ਕਰਨ ਦਾ ਝਾਂਸਾ ਦੇ ਕੇ ਘਰ ਵਿੱਚ ਰੱਖੇ ਸਾਰੇ ਪੈਸੇ ਅਤੇ ਸੋਣਾ ਮੰਗਵਾ ਲਿਆ ਅਤੇ ਪਰਿਵਾਰ ਨੂੰ ਉਲਝਾ ਕੇ ਸਭ ਕੁਝ ਲੈ ਕੇ ਫਰਾਰ ਹੋ ਗਏ। ਉੱਥੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਘਟਨਾ ਦੇ ਸੰਬੰਧ ਵਿੱਚ ਬਿਮਾਰ ਵਿਅਕਤੀ ਦੀ ਬੇਟੀ ਜੋ ਕਿ ਬੀਐਸਸੀ ਦੀ ਵਿਦਿਆਰਥਨ ਹੈ ਉਸਨੇ ਪੁਲਿਸ ਨੂੰ ਗੁਹਾਰ ਲਗਾਈ ਹੈ ਕਿ ਉਸਦੇ ਪਿਤਾ ਦਾ ਤਾਂ ਪਹਿਲਾਂ ਹੀ ਇਲਾਜ ਚੱਲ ਰਿਹਾ ਹੈ ਔਰ ਮੁਸ਼ਕਿਲ ਦੇ ਨਾਲ ਉਹ ਆਪਣੇ ਪਿਤਾ ਦਾ ਇਲਾਜ ਕਰਵਾ ਰਹੇ ਹਨ ਸੋ ਇਹਨਾਂ ਛਾਤੀ ਠੱਗਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ
Source babushahi







