:

– ਲੁਧਿਆਣਾ– ਸੜਕ ਤੇ ਘੁੰਮਦੇ ਪਸ਼ੂ ਕਾਰਨ ਗਈ ਇੱਕ ਵਿਅਕਤੀ ਦੀ ਜਾਨ


– ਲੁਧਿਆਣਾ– ਸੜਕ ਤੇ ਘੁੰਮਦੇ ਪਸ਼ੂ ਕਾਰਨ ਗਈ ਇੱਕ ਵਿਅਕਤੀ ਦੀ ਜਾਨ

ਲੁਧਿਆਣਾ 

ਅੱਧੀ ਰਾਤ ਨੂੰ ਕੋਈ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਵਿਅਕਤੀ ਟਰਾਲਾ ਚਾਲਕ ਸੀ। ਸੜਕ ਤੇ ਘੁੰਮ ਰਹੇ ਪਸ਼ੂ ਨੂੰ ਬਚਾਉਂਦਾ ਹੋਇਆ ਉਸ ਦਾ ਸੰਤੁਲਨ ਵਿਗੜ ਗਿਆ। ਜਿਸ ਨਾਲ ਉਸਦੀ ਮੌਤ ਹੋ ਗਈ।
ਜਿਲੇ ਦੇ ਮਾਛੀਵਾੜਾ-ਸਮਰਾਲਾ ਰੋਡ ’ਤੇ ਪਿੰਡ ਊਰਨਾ ਮੋਡ਼ ਨੇਡ਼੍ਹੇ ਅੱਧੀ ਰਾਤ ਕੋਈ ਸੜਕ  ਹਾਦਸੇ  ਰਣਜੀਤ ਸਿੰਘ (31) ਵਾਸੀ ਲਹਿਰਾ ਧੂਰਕੋਟ, ਥਾਣਾ ਰਾਮਪੁਰਾ ਫੂਲ ਜ਼ਿਲਾ ਬਠਿੰਡਾ ਦੀ ਮੌਤ ਹੋ ਗਈ। ਸਹਾਇਕ ਥਾਣੇਦਾਰ ਪਵਨਜੀਤ ਸਿੰਘ ਨੇ ਦੱਸਿਆ ਕਿ ਟਰਾਲਾ ਚਾਲਕ ਰਣਜੀਤ ਸਿੰਘ ਦੇ ਵਾਹਨ ਅੱਗੇਪਿੰਡ ਊਰਨਾ ਮੋਡ਼ ਨੇਡ਼੍ਹੇ ਅਵਾਰਾ ਪਸ਼ੂ ਅੱਗੇ ਆ ਜਾਣ ਕਾਰਨ ਉਸਦਾ ਇਹ ਟਰਾਲਾ ਸੰਤੁਲਨ ਗਵਾ ਬੈਠਾ ਤੇ ਪਲਟ ਗਿਆ।  ਟਰਾਲੇ ਦੇ ਕੈਬਨ ਵਿੱਚ ਫਸ ਕੇ ਉਸ ਦੀ ਮੌਤ ਹੋ ਗਈ।
 ਮ੍ਰਿਤਕ ਦੇ ਪਿਤਾ ਕੇਸਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਕਾਨੂੰਨੀ ਕਾਰਵਾਈ ਕੀਤੀ ਗਈ।