ਪਰਿਵਾਰ ਗਿਆ ਸੀ ਨੈਣਾ ਦੇਵੀ ਮੱਥਾ ਟੇਕਣ, ਪਿੱਛੋਂ ਚੋਰ ਦਿਨ-ਦਿਹਾੜੇ ਕਰ ਗਏ ਲੱਖਾਂ ਦੀ ਚੋਰੀ
- Admin Default
- 02 Dec, 2024 05:29
ਪਰਿਵਾਰ ਗਿਆ ਸੀ ਨੈਣਾ ਦੇਵੀ ਮੱਥਾ ਟੇਕਣ, ਪਿੱਛੋਂ ਚੋਰ ਦਿਨ-ਦਿਹਾੜੇ ਕਰ ਗਏ ਲੱਖਾਂ ਦੀ ਚੋਰੀ
ਸਮਰਾਲਾ,
- ਇੱਕ ਪਾਸੇ ਪੁਲਸ ਸੂਬੇ ਨੂੰ ਅਪਰਾਧ ਮੁਕਤ ਕਰਨ ਦੀ ਮੁਹਿੰਮ ’ਚ ਜੁੱਟੀ ਹੋਈ ਹੈ, ਉੱਥੇ ਹੀ ਚੋਰ-ਲੁਟੇਰੇ ਵੀ ਦਿਨ-ਦਿਹਾੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਪੁਲਸ ਦੀ ਸਾਰੀ ਮਿਹਨਤ ’ਤੇ ਪਾਣੀ ਫੇਰਦੇ ਹੋਏ ਵਿਖਾਈ ਦੇ ਰਹੇ ਹਨ। ਪੂਰੀ ਚੌਕਸੀ ਦੇ ਬਾਵਜੂਦ ਸ਼ਹਿਰ ਦੀ ਸਭ ਤੋਂ ਸੰਘਣੀ ਆਬਾਦੀ ਵਾਲੇ ਇਲਾਕੇ ਕਮਲ ਕਲੋਨੀ ’ਚ ਦਿਨ-ਦਿਹਾੜੇ ਹੋਈ ਚੋਰੀ ਦੀ ਵਾਰਦਾਤ ਨੇ ਸਥਾਨਕ ਪੁਲਸ ਲਈ ਸਿਰਦਰਦੀ ਖੜੀ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਕਮਲ ਕਲੋਨੀ ਨਿਵਾਸੀ ਪ੍ਰਦੀਪ ਸਿੰਘ ਜਿਊਲਰ ਆਪਣੇ ਪਰਿਵਾਰ ਸਮੇਤ ਕੱਲ ਸਵੇਰੇ 9 ਵਜੇ ਸ਼੍ਰੀ ਨੈਣਾ ਦੇਵੀ ਮੰਦਿਰ ਮੱਥਾ ਟੇਕਣ ਲਈ ਗਿਆ ਸੀ। ਸ਼ਾਮ ਨੂੰ ਕਰੀਬ 4 ਵਜੇ ਜਦੋਂ ਉਹ ਘਰ ਪੁੱਜੇ ਤਾਂ ਵੇਖਿਆ ਕਿ, ਘਰ ਦਾ ਅੰਦਰਲਾ ਦਰਵਾਜਾ ਤੋੜ ਕੇ ਚੋਰ ਕਮਰੇ ’ਚ ਰੱਖੀ ਅਲਮਾਰੀ ਦੇ ਜਿੰਦੇ ਤੌੜ ਕੇ ਉਸ ਵਿਚ ਪਈ ਨਗਦੀ, ਕੁਝ ਕੇਨੈਡੀਅਨ ਡਾਲਰ ਅਤੇ ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਲੈ ਗਏ।
ਘਰ ਦੀ ਮਾਲਕਣ ਜਸਵਿੰਦਰ ਕੌਰ ਨੇ ਦੱਸਿਆ ਕਿ, ਚੋਰੀ ਦੀ ਇਸ ਘਟਨਾ ਨਾਲ ਉਨ੍ਹਾਂ ਦਾ ਕਰੀਬ ਦੋ-ਢਾਈ ਲੱਖ ਦਾ ਨੁਕਸਾਨ ਹੋ ਗਿਆ ਹੈ। ਓਧਰ ਦੂਜੇ ਪਾਸੇ ਸਥਾਨਕ ਥਾਣਾ ਮੁੱਖੀ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ, ਮਾਮਲਾ ਦਰਜ਼ ਕਰ ਲਿਆ ਗਿਆ ਹੈ।
Source babushahi







