– ਬਰਨਾਲਾ –ਲੱਖਾਂ ਰੁਪਇਆ ਦੇ ਗਹਿਣੇ ਹੋ ਗਏ ਚੋਰੀ, ਚਾਹ ਪੀਂਦਾ ਰਹਿ ਗਿਆ ਪਰਿਵਾਰ
- Admin Default
- 04 Dec, 2024 15:49
– ਬਰਨਾਲਾ –ਲੱਖਾਂ ਰੁਪਇਆ ਦੇ ਗਹਿਣੇ ਹੋ ਗਏ ਚੋਰੀ, ਚਾਹ ਪੀਂਦਾ ਰਹਿ ਗਿਆ ਪਰਿਵਾਰ
ਬਰਨਾਲਾ।
ਜ਼ਿਲ੍ਹਾ ਬਰਨਾਲਾ ਦੇ ਕਸਬਾ ਧਨੌਲਾ ਵਿੱਚ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇ 'ਤੇ ਬਣੇ ਰਜਵਾੜਾ ਢਾਬੇ 'ਤੇ ਖੜੀ ਕਾਰ ਵਿੱਚੋਂ ਦੋ ਮੋਟਰਸਾਈਕਲ ਸਵਾਰ ਲੱਖਾਂ ਰੁਪਈਆਂ ਦੇ ਗਹਿਣਿਆਂ ਦਾ ਭਰਿਆ ਬੈਗ ਚੋਰੀ ਕਰਕੇ ਲੈ ਗਏ। ਉਸ ਵਕਤ ਗੱਡੀ ਖੜਾ ਕੇ ਪਰਿਵਾਰ ਚਾਹ ਪੀ ਰਿਹਾ ਸੀ। ਦੋਸ਼ੀ ਸੀਸੀ ਟੀਵੀ ਵਿੱਚ ਕੈਦ ਹੋ ਗਏ।
ਘਟਨਾ ਦਾ ਪਤਾ ਪਰਿਵਾਰ ਨੂੰ ਉਦੋਂ ਲੱਗਿਆ ਜਦੋਂ ਉਹ ਚਾਹ ਪੀ ਕੇ ਵਾਪਸ ਗੱਡੀ ਕੋਲੇ ਆਏ। ਉਦੋਂ ਸ਼ੀਸ਼ਾ ਟੁੱਟਿਆ ਹੋਇਆ ਸੀ। ਪੀੜਤ ਦਿਲਬਾਗ ਸਿੰਘ ਅਤੇ ਉਸ ਦੀ ਪਤਨੀ ਹਰਦੀਪ ਕੌਰ ਨੇ ਦੱਸਿਆ ਕਿ ਉਹ ਮੁਹਾਲੀ ਤੋਂ ਆਏ ਸਨ ਅਤੇ ਰਾਜਸਥਾਨ ਦੇ ਬਾੜਮੇਰ ਵਿੱਚ ਏਅਰ ਫੋਰਸ ਦੀ ਡਿਊਟੀ ’ਤੇ ਆਈ ਆਪਣੀ ਧੀ ਨੂੰ ਛੱਡਣ ਜਾ ਰਹੇ ਸਨ। ਉਹ ਧਨੌਲਾ ਦੇ ਰਜਵਾੜਾ ਢਾਬੇ 'ਤੇ ਚਾਹ ਲਈ ਰੁਕੇ। ਮੋਟਰਸਾਈਕਲ ਸਵਾਰ ਚੋਰ ਉਸ ਦੀ ਕਾਰ ਦਾ ਸ਼ੀਸ਼ਾ ਤੋੜ ਕੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲੀਸ ਅਧਿਕਾਰੀ ਮਲਕੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।







