:

ਸਾਵਧਾਨ ਬਰਨਾਲਾ ਵਾਸੀਓ– ਹੁਣ ਬਿਜਲੀ ਦੀਆਂ ਤਾਰਾਂ ਵੀ ਨਹੀਂ ਹਨ ਸੁਰੱਖਿਅਤ


ਸਾਵਧਾਨ ਬਰਨਾਲਾ ਵਾਸੀਓ– ਹੁਣ ਬਿਜਲੀ ਦੀਆਂ ਤਾਰਾਂ ਵੀ ਨਹੀਂ ਹਨ ਸੁਰੱਖਿਅਤ

ਬਰਨਾਲਾ 

ਆਮ ਤੌਰ ਤੇ ਸ਼ਹਿਰ ਵਿੱਚ ਮੋਟਰਸਾਈਕਲ, ਕਾਰ, ਸੋਨੇ ਦੀ ਚੇਨ, ਪਰਸ ਆਦੀ ਚੋਰੀ ਕਰਨਾ ਆਮ ਗੱਲ ਸੀ। ਜਿਸ ਨੂੰ ਲੋਕ ਸੁਰੱਖਿਤ ਰੱਖਣ ਲਈ ਵੱਖ ਵੱਖ ਤਰੀਕੇ ਅਪਣਾ ਰਹੇ ਹਨ। ਲੇਕਿਨ ਚੋਰੀ ਇਸ ਹੱਦ ਤੱਕ ਵਧ ਗਈ ਹੈ ਕਿ ਹੁਣ ਘਰਾਂ ਦੇ ਬਾਹਰ ਲੱਗੇ ਮੀਟਰ ਤੋਂ ਘਰਾਂ ਨੂੰ ਬਿਜਲੀ ਸਪਲਾਈ ਕਰਨ ਵਾਲੀਆਂ ਬਿਜਲੀ ਦੀਆਂ ਤਾਰਾਂ ਵੀ ਸੁਰੱਖਿਅਤ ਨਹੀਂ ਹਨ। ਚੋਰ ਬਿਜਲੀ ਦੀਆਂ ਤਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਅਜਿਹਾ ਮਾਮਲਾ ਪਹਿਲੀ ਵਾਰ ਸੁਰਖੀਆਂ ਵਿੱਚ ਆਇਆ ਹੈ। ਜਿਸਨੇ ਆਮ ਲੋਕਾਂ ਦੀ ਚਿੰਤਾ ਵਿੱਚ ਭਾਰੀ ਵਾਧਾ ਕੀਤਾ ਹੈ। ਇਸ ਦੀ ਸ਼ਿਕਾਇਤ ਪੁਲਿਸ ਨੂੰ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਬਰਨਾਲਾ ਦੇ ਹੰਡਿਆਇਆ ਬਾਜ਼ਾਰ ਕੋਲ ਬਣੀ ਪੂਰਨਾ ਬੇਕਰੀ ਦੇ ਕੋਲ ਰਹਿਣ ਵਾਲੇ ਅਨਿਲ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਘਰ ਦੇ ਮੀਟਰ ਦੀ ਤਾਰ ਕੋਈ ਚੋਰੀ ਕਰਕੇ ਲੈ ਗਿਆ। ਰਾਤ ਨੂੰ ਪੌਣੇ 11 ਵਜੇ ਚੋਰੀ ਹੋਈ ਅਤੇ ਸਵੇਰੇ 6 ਵਜੇ ਤੱਕ ਉਹ ਇਹੀ ਸਮਝਦੇ ਰਹੇ ਕਿ ਬਿਜਲੀ ਦਾ ਕੱਟ ਹੈ। ਉਦੋਂ ਤੱਕ ਇਨਵੇਟਰ ਨਾਲ ਕੰਮ ਚਲਦਾ ਰਿਹਾ। ਲੇਕਿਨ ਜਦੋਂ ਉਹਨਾਂ ਨੇ ਸਵੇਰੇ 6 ਵਜੇ ਦੇਖਿਆ ਤਾਂ ਬਿਜਲੀ ਦੇ ਮੀਟਰ ਤੋਂ ਉਹਨਾਂ ਦੇ ਘਰ ਨੂੰ ਆਉਣ ਵਾਲੀ ਤਾਰ ਗਾਇਬ ਸੀ। ਜਿਸ ਤੋਂ ਬਾਅਦ ਉਹ ਪਰੇਸ਼ਾਨ ਹੋ ਗਏ।


ਕੁਝ ਦਿਨ ਪਹਿਲਾਂ ਉਹਨਾਂ ਦੇ ਘਰ ਦੀ ਅਰਥ ਵਾਲੀ ਤਾਰ ਵੀ ਚੋਰੀ ਹੋ ਗਈ। ਸੀਸੀਟੀਵੀ ਵਿੱਚ ਚੋਰ ਸਾਫ ਦਿਖਾਈ ਦੇ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਬਹੁਤ ਸਾਰੇ ਲੋਕਾਂ ਨਾਲ ਹੋ ਚੁੱਕੀਆਂ ਹਨ। ਲੋਕ ਇਸ ਗੱਲ ਨੂੰ ਲੈ ਕੇ ਬੇਹਦ ਚਿੰਤਿਤ ਹਨ। ਹਿਊਮਨ ਰਾਈਟਸ ਐਕਟੀਵਿਟਸ ਵਿਕਾਸ ਗਰਗ ਨੇ ਕਿਹਾ ਕਿ ਇਹ ਬੇਹਦ ਚਿੰਤਾਜਨਕ ਹੈ। ਭਲਾ ਹੁਣ ਲੋਕਾਂ ਨੂੰ ਆਪਣੀਆਂ ਬਿਜਲੀ ਦੀਆਂ ਤਾਰਾਂ ਦੀ ਸੁਰੱਖਿਆ ਵੀ ਕਰਨੀ ਪਵੇਗੀ।