ਬਰਨਾਲਾ– ਸ਼ੱਕੀ ਹਾਲਤਾਂ ਵਿੱਚ ਮਿਲੀ ਸਟੇਸ਼ਨ ਤੋਂ ਮਿਲੀ ਲਾਸ਼
- Admin Default
- 06 Dec, 2024 17:14
ਬਰਨਾਲਾ– ਸ਼ੱਕੀ ਹਾਲਤਾਂ ਵਿੱਚ ਮਿਲੀ ਸਟੇਸ਼ਨ ਤੋਂ ਮਿਲੀ ਲਾਸ਼
ਬਰਨਾਲਾ
ਬਰਨਾਲਾ ਜਿਲੇ ਦੇ ਕਸਬਾ ਦੇ ਤਪਾ ਦੇ ਰੇਲਵੇ ਸਟੇਸ਼ਨ ਤੋਂ ਸ਼ੱਕੀ ਹਾਲਤ ਵਿੱਚ ਇੱਕ ਅਣਪਛਾਤੀ ਲਾਸ਼ ਮਿਲੀ ਹੈ। ਇਸ ਨੂੰ ਰੇਲਵੇ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਅਕਤੀ ਕੌਣ ਹੈ, ਇਸ ਦੀ ਮੌਤ ਕਿਵੇਂ ਹੋਈ, ਇਹ ਰੇਲਵੇ ਸਟੇਸ਼ਨ ਤੇ ਕਿਵੇਂ ਪਹੁੰਚਿਆ। ਇਹ ਸਾਰੇ ਸਵਾਲਾਂ ਦੇ ਜਵਾਬ ਮਿਲਣੇ ਹਾਲੇ ਬਾਕੀ ਹਨ।
ਪ੍ਰਸ਼ਾਸਨ ਵੱਲੋਂ ਇੱਕ ਮੈਸੇਜ ਜਾਰੀ ਕੀਤਾ ਗਿਆ ਹੈ।
" ਇੱਕ ਅਣਪਛਾਤੀ ਡੈੱਡ ਬੌਡੀ ਮਰਦ ਉਮਰ ਕਰੀਬ 35/40 ਸਾਲ ਜਿਸ ਨੇ ਨੀਲੇ ਰੰਗ ਦੀ ਸ਼ਰਟ ਤੇ ਕਾਲੀ ਜੀਨ ਦੀ ਪੈਂਟ ਪਹਿਨੀ ਹੋਈ ਹੈ, ਕੱਦ ਕਰੀਬ 5 ਫੁੱਟ 7 ਇੰਚ ਪਲੇਟਫਾਰਮ ਨੰਬਰ 1 ਰੇਲਵੇ ਸ਼ਟੇਸ਼ਨ ਤਪਾ ਤੋਂ ਮਿਲੀ ਹੈ, ਜੇਕਰ ਇਸਦੇ ਪਰਿਵਾਰ ਬਾਰੇ ਕਿਸੇ ਨੂੰ ਕੋਈ ਵੀ ਜਾਣਕਾਰੀ ਹੈ ਤਾਂ ਮੋਬਾਇਲ ਨੰਬਰ 97797-21123 ਪਰ ASI ਹਰਕੇਸ਼ ਸਿੰਘ ਨਾਲ ਸੰਪਰਕ ਕੀਤਾ ਜਾਵੇ।"







