:

ਬਰਨਾਲਾ– ਰਜਵਾੜਾ ਢਾਬੇ ਤੇ ਹੋਈ ਗਹਿਣਿਆਂ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾਇਆ


ਬਰਨਾਲਾ– ਰਜਵਾੜਾ ਢਾਬੇ ਤੇ ਹੋਈ ਗਹਿਣਿਆਂ ਦੀ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾਇਆ 

ਬਰਨਾਲਾ 

ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਉੱਪਰ ਧਨੌਲਾ ਕੋਲ ਬਣੇ ਰਜਵਾੜਾ ਢਾਬੇ ਤੇ ਕੁਝ ਦਿਨ ਪਹਿਲਾਂ ਹੋਈ ਲੁੱਟ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਅੱਜ ਸਵੇਰੇ 10:30 ਵਜੇ ਕੀਤੀ ਜਾਣੀ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਗੱਡੀ ਰਜਵਾੜਾ ਢਾਬੇ ਤੇ ਖੜੀ ਸੀ ਅਤੇ ਉਸ ਗੱਡੀ ਦੇ ਸਵਾਰ ਢਾਬੇ ਦੇ ਅੰਦਰ ਚਾਹ ਪੀ ਰਹੇ ਸਨ। ਦੋ ਬਾਈਕ ਸਵਾਰ ਆਏ ਅਤੇ ਉਹਨਾਂ ਨੇ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਦੇ ਵਿੱਚੋਂ ਚੋਰੀ ਕੀਤੀ। ਗੱਡੀ ਮਾਲਕਾਂ ਦਾ ਦਾਅਵਾ ਸੀ ਕਿ ਉਹਨਾਂ ਦੇ ਲੱਖਾਂ ਰੁਪਏ ਦੇ ਸੋਣੇ ਦੇ ਗਹਿਣੇ ਚੋਰੀ ਹੋ ਗਏ ਹਨ। ਪੁਲਿਸ ਦੇ ਸੂਤਰਾਂ ਦੇ ਅਨੁਸਾਰ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਅੱਜ ਸਾਡੇ 10 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਣੀ ਹੈ।