:

ਅੱਥਰੂ ਗੈਸ ਦੇ ਗੋਲੇ ਦਾਗਣ ਵਾਂਗ ਸਾੜੇ ਕਿਸਾਨਾਂ ਨੇ ਮੋਦੀ ਦੇ ਪੁਤਲੇ


ਅੱਥਰੂ ਗੈਸ ਦੇ ਗੋਲੇ ਦਾਗਣ ਵਾਂਗ ਸਾੜੇ ਕਿਸਾਨਾਂ ਨੇ ਮੋਦੀ ਦੇ ਪੁਤਲੇ

bathinda

ਹਰਿਆਣਾ ਦੇ ਬਾਰਡਰਾਂ ਤੋਂ ਸ਼ੁੱਕਰਵਾਰ ਨੂੰ ਨਿਹੱਥੇ ਪੈਦਲ ਯਾਤਰਾ ਰਾਹੀਂ ਦਿੱਲੀ ਆਪਣੀ ਰਾਜਧਾਨੀ ਵਿਖੇ ਦੁੱਖ ਦੱਸਣ ਲਈ ਜਾਣ ਮੌਕੇ ਸ਼ਾਂਤਮਈ ਕਿਸਾਨਾਂ ਤੇ ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਅੱਥਰੂ ਗੋਲੇ ਸੁੱਟਣ ਤੇ ਮਿਰਚਾਂ ਅਤੇ ਕੈਮੀਕਲ ਵਾਲਾ ਪਾਣੀ ਪਾਉਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਨੇ ਨਿਖੇਧੀ ਕਰਦਿਆਂ ਇਸ ਜਾਬਰਾਨਾ ਕਾਰਵਾਈ ਦੇ ਵਿਰੋਧ ਵਿੱਚ ਬਠਿੰਡਾ ਜਿਲ੍ਹੇ ਵਿੱਚ ਰਾਮਪੁਰਾ,ਭਗਤਾ, ਕੋਠਾਗੁਰੂ ,ਜੰਡਾਂਵਾਲਾ, ਸਰਦਾਰਗੜ੍ਹ, ਸੰਗਤ,ਤਲੜਵੰਡੀ ਸਾਬੋ,ਨਥਾਣਾ ਅਤੇ ਮੌੜ ਵਿਖੇ ਰੋਸ ਮੁਜਾਹਰਾ ਕਰ ਕੇ ਕੇਂਦਰ ਦੀ ਮੋਦੀ ਸਰਕਾਰ ਦੇ ਪੁਤਲੇ ਸੜੇ ਅਤੇ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀਆਂ ਚਿਤਾਵਨੀਆਂ ਦਿੱਤੀਆਂ।
                           
ਇਸ ਦੌਰਾਨ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰਿਆਂ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ, ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ, ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ ਅਤੇ ਕਰਮਜੀਤ ਕੌਰ ਲਹਿਰਾ ਖਾਨਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਨਿਹੱਥੇ ਲੋਕਾਂ ਤੇ ਜਬਰ ਕਰਕੇ ਨਾਂ ਕੇਵਲ ਹੱਕੀ ਸੰਘਰਸ਼ ਕਰਨ ਦੇ ਜਮਹੂਰੀ ਹੱਕ ਦਾ ਘਾਣ ਕੀਤਾ ਹੈ ਬਲਕਿ ਜੁਲਮ ਕਰਨ ’ਚ ਨਾਦਰਸ਼ਾਹ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਉਹਨਾਂ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਦੇਣ ਜਾਣ ਲਈ ਇਸ ਤਰ੍ਹਾਂ ਇਜਾਜ਼ਤ ਮੰਗ ਰਹੀ ਹੈ ਜਿਵੇਂ ਕਿਸੇ ਹੋਰ ਮੁਲਕ  ਦੇ ਨਾਗਰਿਕਾਂ ਨੇ ਭਾਰਤ ਵਿੱਚੋਂ ਲੰਘਣਾ ਹੋਵੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਾਮਰਾਜ ਪੱਖੀ ਨੀਤੀਆਂ ਕਾਰਨ ਲਗਾਤਾਰ ਕਰਜੇ ਵਧਣ ਦੇ ਸਿੱਟੇ ਵਜੋਂ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ 10 ਮਹੀਨਿਆਂ ਤੋਂ
                     
ਦਿੱਲੀ ਦੇ ਬਾਰਡਰਾਂ ਤੇ ਸਾਰੀਆਂ ਫਸਲਾਂ ਤੇ ਸਰਕਾਰੀ ਦਾ ਸਰਕਾਰੀ ਮੁੱਲ ਮਿਥਣ, ਸਰਕਾਰੀ ਖਰੀਦ ਦੀ ਗਰੰਟੀ , ਅਤੇ ਗਲਤ ਨੀਤੀਆਂ ਕਾਰਨ ਕਿਸਾਨਾਂ ਮਜ਼ਦੂਰਾਂ ਸਿਰ ਕਰਜ਼ੇ ਦੇ ਖਾਤਮੇ ਆਦਿ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਪਰ ਕੇਂਦਰ ਸਰਕਾਰ ਵੱਲੋਂ ਅਣਸੁਣੀ ਕਰਨ ਕਰਕੇ ਸਿਰਫ 101 ਕਿਸਾਨਾਂ ਦਾ ਜੱਥਾ ਨਿਹੱਥਾ ਅਤੇ ਪੈਦਲ ਦਿੱਲੀ ਜਾ ਕੇ ਆਪਣੀਆਂ ਸਮੱਸਿਆਵਾਂ ਦੱਸਣ ਲਈ ਜਾ ਰਿਹਾ ਸੀ ਜਿਸ ਤੇ ਹਰਿਆਣਾ ਦੀ ਸਰਕਾਰ ਦੇ ਹੁਕਮਾਂ ਤੇ ਪੁਲਿਸ ਅਤੇ ਪੈਰਾਮਿਲਟਰੀ ਫੋਰਸ ਨੇ ਪੈਲਟ ਗੰਨਾਂ ,ਅਥਰੂ ਗੈਸ ਅਤੇ ਕੈਮੀਕਲ ਵਾਲੇ ਪਾਣੀ ਨਾਲ ਹਮਲਾ ਕਰ ਦਿੱਤਾ ਜੋ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਜਖਮੀ ਹੋਣ ਦਾ ਕਾਰਨ ਬਣਿਆ ਹੈ। ਉਹਨਾਂ ਮੰਗ ਕਿਸਾਨਾਂ ਦੀਆਂ ਜਾਇਜ਼ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕਰਨ, ਕਿਸਾਨਾਂ ਤੇ ਹਮਲਾ ਕਰਨ ਦੇ ਹੁਕਮ ਦੇਣ ਵਾਲੇ ਹੁਕਮਰਾਨਾਂ/ਅਫਸਰਾਂ ਤੇ ਕਾਰਵਾਈ ਅਤੇ ਜਖਮੀ ਕਿਸਾਨਾਂ ਦਾ ਮੁਫਤ ਇਲਾਜ ਕਰਕੇ ਯੋਗ ਮੁਆਵਜਾ ਦੇਣ ਦੀ ਮੰਗ ਵੀ ਕੀਤੀ।



Source babushahi