ਕੈਨੇਡਾ ਇਕ ਸਾਲ ਪਹਿਲਾਂ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਗਏ ਟਰੱਕ ਡਰਾਈਵਰ ਦੀ ਮੌਤ
- Admin Default
- 10 Dec, 2024 04:03
ਕੈਨੇਡਾ ਇਕ ਸਾਲ ਪਹਿਲਾਂ ਪਰਿਵਾਰ ਲਈ ਰੋਜੀ ਰੋਟੀ ਕਮਾਉਣ ਗਏ ਟਰੱਕ ਡਰਾਈਵਰ ਦੀ ਮੌਤ
ਟਾਇਰ ਬਦਲਦੇ ਸਮੇਂ ਪੈਰ ਫਿਸਲਨ ਕਾਰਨ ਸਿਰ ਤੇ ਲੱਗੀ ਸੱਟ ਕਾਰਨ ਹੋਈ ਮੌਤ,ਪਰਿਵਾਰ ਦੀ ਅਪੀਲ ਮ੍ਰਿਤਕ ਦੇਹ ਲਿਆਂਦੀ ਜਾਵੇ ਭਾਰਤ
ਗੁਰਦਾਸਪੁਰ
ਗੁਰਦਾਸਪੁਰ ਜਿਲੇ ਦੇ ਪਿੰਡ ਭੱਟੀਵਾਲ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਜਗਜੀਤ ਸਿੰਘ ਜਿਸ ਦੀ ਉਮਰ ਉਮਰ 43 ਸਾਲ ਸੀ ਅਤੇ ਜੋ ਪਰਿਵਾਰ ਦੀ ਰੋਜ਼ੀ ਰੋਟੀ ਦਾ ਜੁਗਾੜ ਕਰਨ ਲਈ ਸਿਰਫ ਇਕ ਸਾਲ ਪਹਿਲਾਂ ਹੀ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਅਤੇ ਉਥੇ ਟਰੱਕ ਚਾਲਕ ਦਾ ਕੰਮ ਕਰਦਾ ਸੀ , ਉਸ ਦੀ ਕਨੇਡਾ ਵਿੱਚ ਬੀਤੇ ਕੱਲ੍ਹ ਦਾ ਟਰੱਕ ਦਾ ਟਾਇਰ ਬਦਲਦੇ ਸਮੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਟਾਇਰ ਬਦਲਦੇ ਸਮੇਂ ਉਸਦਾ ਪੈਰ ਫਿਸਲ ਗਿਆ ਅਤੇ ਉਹ ਸਿਰ ਦੇ ਭਾਰ ਡਿੱਗ ਗਿਆ ਜਿਸ ਕਾਰਨ ਉਸਦੀ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਇਤਲਾਹ ਮਿਲਦੇ ਹੀ ਪਿੰਡ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਨਜਰ ਆ ਰਹੀ ਹੈ ਓਥੇ ਹੀ ਪਰਿਵਾਰ ਸਰਕਾਰ ਅੱਗੇ ਜਗਜੀਤ ਦੀ ਮ੍ਰਿਤਕ ਦੇਹ ਵਾਪਸ ਲੈਕੇ ਆਉਣ ਦੀ ਗਾਹਰ ਲਗਾ ਰਿਹਾ ਹੈ ਮ੍ਰਿਤਕ ਜਗਜੀਤ ਸਿੰਘ ਇਕ ਬੇਟੇ ਦਾ ਪਿਤਾ ਸੀ।
Source babushahi







