:

ਪੰਜਾਬ ਦੇ ਇਸ ਪਿੰਡ ਦੀ ਧੀ ਬਣੀ ਆਸਟਰੇਲੀਆ 'ਚ ਲੈਫਟੀਨੈਂਟ


ਪੰਜਾਬ ਦੇ ਇਸ ਪਿੰਡ ਦੀ ਧੀ ਬਣੀ ਆਸਟਰੇਲੀਆ 'ਚ ਲੈਫਟੀਨੈਂਟ  

ਗੁਰਦਾਸਪੁਰ

-ਗੁਰਦਾਸਪੁਰ ਦੀ ਇੱਕ ਹੋਰ ਧੀ ਨੇ ਆਸਟਰੇਲੀਆ ਵਿੱਚ ਲੈਫਟੀਨੈਂਟ ਬਣ ਕੇ ਪੰਜਾਬ ਦਾ ਮਾਣ ਵਧਾਇਆ ਹੈ। ਗੁਰਦੀਪ ਕੌਰ ਪੁੱਤਰੀ ਸਵਰਗੀ ਬਲਵਿੰਦਰ ਸਿੰਘ ਗੁਰਦਾਸਪੁਰ ਦੇ ਪਿੰਡ ਨਵਾਂ ਪਿੰਡ ਬਹਾਦੁਰ ਦੀ ਰਹਿਣ ਵਾਲੀ ਹੈ। ਬਿਮਾਰੀ ਕਾਰਨ ਉਸ ਦੇ ਪਿਤਾ ਬਲਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਹੈ ਜਦਕਿ ਪਿੰਡ ਵਿੱਚ ਉਸਦੀ ਮਾਤਾ ਦਵਿੰਦਰ ਕੌਰ ਅਤੇ ਤਾਇਆ ਬਲਬੀਰ ਸਿੰਘ ਦਾ ਪਰਿਵਾਰ ਵੀ ਰਹਿੰਦਾ ਹੈ।

1995 ਵਿੱਚ ਜੰਮੀ ਗੁਰਦੀਪ ਕੌਰ ਤਿੱਬੜੀ ਕੈਂਟ ਦੇ ਆਰਮੀ ਸਕੂਲ ਵਿੱਚੋਂ ਬਾਰਵੀਂ ਕਰਨ ਤੋਂ ਬਾਅਦ 2014 ਵਿੱਚ ਉਹ ਉਚੇਰੀ ਸਿੱਖਿਆ ਹਾਸਿਲ ਕਰਨ ਲਈ ਆਸਟਰੇਲੀਆ ਚਲੀ ਗਈ ਸੀ। ਉਸ ਦਾ ਭਰਾ ਅੰਮ੍ਰਿਤਪਾਲ ਵੀ ਕਨੇਡਾ ਵਿੱਚ ਹੈ।2024 ਵਿੱਚ ਗੁਰਦੀਪ ਕੌਰ ਨੇ ਨਰਸਿੰਗ ਦੀ ਉਚੇਰੀ ਡਿਗਰੀ ਹਾਸਿਲ ਕੀਤੀ ਅਤੇ ਹੁਣ ਆਸਟਰੇਲੀਅਨ ਆਰਮੀ ਵਿੱਚ ਲੈਫਟੀਨੈਂਟ ਬਣ ਗਈ ਹੈ। 


Source babushahi