ਡਾਕਖਾਨੇ ਦੇ ਏਜਂਟਾਂ ਦਾ ਕਾਰਨਾਮਾ ਪੰਜ ਲੱਖ ਲੈ ਕੇ FDR ਕੀਤੀ ਪੰਜ ਹਜਾਰ ਦੀ, 6 ਲੱਖ ਲੈ ਕੇ 600 ਦੀ ਕੀਤੀ RD
- Admin Default
- 13 Dec, 2024 07:24
ਡਾਕਖਾਨੇ ਦੇ ਏਜਂਟਾਂ ਦਾ ਕਾਰਨਾਮਾ ਪੰਜ ਲੱਖ ਲੈ ਕੇ FDR ਕੀਤੀ ਪੰਜ ਹਜਾਰ ਦੀ, 6 ਲੱਖ ਲੈ ਕੇ 600 ਦੀ ਕੀਤੀ RD
ਪਾਸਬੁਕ ਤੇ 5 ਹਜਾਰ ਨੂੰ ਬਣਾ ਦਿੱਤਾ ਸੀ 5 ਲੱਖ ਤੇ 600 ਨੂੰ 6 ਲੱਖ ,ਅਦਾਲਤ ਨੇ ਚਾਰਾਂ ਨੂੰ ਸੁਣਾਈ ਤਿੰਨ ਤਿੰਨ ਸਾਲ ਦੀ ਸਜ਼ਾ, ਦੋ ਔਰਤਾਂ ਵੀ ਸ਼ਾਮਿਲ
ਗੁਰਦਾਸਪੁਰ
ਡਾਕਖਾਨੇ ਵਿੱਚ ਐਫ ਡੀ ਅਤੇ ਆਰਡੀ ਕਰਨ ਵਾਲੇ 4 ਏਜੈਂਟਾਂ ਵੱਲੋਂ ਲੱਖਾਂ ਰੁਪਏ ਦੀ ਘਪਲੇਬਾਜੀ ਕਰਨ ਦੇ ਦੋਸ਼ ਹੇਠ ਗੁਰਦਾਸਪੁਰ ਦੀ ਇੱਕ ਅਦਾਲਤ ਵਲੋਂ ਵੱਖ ਵੱਖ ਧਾਰਾਵਾਂ ਤਹਿਤ ਤਿੰਨ -ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਪਾਉਣ ਵਾਲਿਆਂ ਵਿੱਚ ਦੋ ਏਜੈਂਟ ਉਹਨਾਂ ਦੀਆਂ ਪਤਨੀਆਂ ਸ਼ਾਮਿਲ ਹਨ। ਮਾਮਲਾ ਅੱਠ ਸਾਲ ਪੁਰਾਣਾ ਯਾਨੀ ਦਸੰਬਰ 2016 ਦਾ ਹੈ
ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਧਾਰੀਵਾਲ ਡਾਕਖਾਨੇ ਦੇ ਏਜੇੰਟਾ ਰਮੇਸ਼ ਕੁਮਾਰ ਪੁੱਤਰ ਬੋਧ ਰਾਜ ਵਾਸੀ ਕ੍ਰਿਸ਼ਨਾ ਗਲੀ ਧਾਰੀਵਾਲ ਤੇ ਉਸਦੀ ਪਤਨੀ ਸੀਮਾ ਰਾਣੀ ਅਤੇ ਬਲਵਿੰਦਰ ਕੁਮਾਰ ਉਰਫ ਬਲਵਿੰਦਰ ਰਾਏ ਮਹਾਜਨ ਪੁੱਤਰ ਢਿੱਲੋਂ ਰਾਮ ਵਾਸੀ ਗੋਪਾਲ ਨਗਰ ਧਾਰੀਵਾਲ ਤੇ ਉਸਦੀ ਪਤਨੀ ਨਿਰਮਲਾ ਮਹਾਜਨ ਨੇ ਡਾਕਖਾਨੇ ਵਿੱਚ ਐਫ ਡੀਆਂ ਵਲੋਂ ਵੱਖ-ਵੱਖ ਲੋਕਾਂ ਕੋਲੋਂ ਵੱਧ ਰਕਮ ਲੈ ਕੇ ਘੱਟ ਪੈਸੇ ਦੀਆਂ ਐਫ.ਡੀਆਂ ਅਤੇ ਆਰ.ਡੀਆਂ ਖੋਲ੍ਹ ਕੇ ਗ੍ਰਾਹਕਾਂ ਦੀ ਪਾਸ ਬੁੱਕ ਉਪਰ ਖੁਦ ਹੀ ਪੂਰੀ ਰਕਮ ਲਿਖ ਦਿੱਤੀ ਜਾਂਦੀ ਰਹੀ। ਜਦੋਂ ਕੁੱਝ ਐਫ.ਡੀ/ਆਰ.ਡੀ ਧਾਰਕ ਲੋਡ਼ ਪੈਣ ’ਤੇ ਆਪਣੀ ਐਫ.ਡੀ/ਆਰ.ਡੀ ਦੇ ਪੈਸੇ ਕੱਢਵਾਉਣ ਡਾਕਖਾਨੇ ਗਏ ਤਾਂ ਇਹ ਘਪਲਾ ਸਾਹਮਣੇ ਆਇਆ ਅਤੇ ਉਹਨਾਂ ਵੱਲੋਂ ਦਸੰਬਰ 2016 ਵਿੱਚ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰਕੇ ਥਾਨਾ ਧਾਰੀਵਾਲ ਵਿਖੇ ਮਾਮਲਾ ਦਰਜ ਕਰਵਾਇਆ ਗਿਆ ਸੀ। ਏਜੈਂਟਾਂ ਦੀ ਇਸ ਧੋਖਾਧੜੀ ਦੇ ਜਿਆਦਾਤਰ ਸ਼ਿਕਾਰ ਸੀਨੀਅਰ ਸਿਟੀਜਨ/ਪੈਨਸਨਰ ਬਣੇ ਹਨ।
ਸ਼ਿਕਾਇਤ ਕਰਤਾ ਤ੍ਰਿਪਤਾ ਦੇਵੀ ਪਤਨੀ ਬਲਦੇਵ ਰਾਜ ਵਾਸੀ ਕ੍ਰਿਸ਼ਨਾ ਗਲੀ ਧਾਰੀਵਾਲ ਕੋਲੋਂ 14 ਨਵੰਬਰ 2015 ਵਿੱਚ 5 ਲੱਖ ਰੁਪਏ ਦਾ ਚੈੱਕ ਐਫ ਡੀ ਕਰਵਾਉਣ ਲਈ ਅਤੇ ਚਾਰ ਮਈ 2016 ਵਿੱਚ 6 ਲੱਖ ਰੁਪਏ ਦਾ ਪੰਜਾਬ ਨੈਸ਼ਨਲ ਬੈਂਕ ਦਾ ਚੈਕ ਆਰ.ਡੀ.ਕਰਨ ਵਾਸਤੇ ਡਾਕਖਾਨੇ ਦੇ ਏਜੰਟ ਰਮੇਸ਼ ਕੁਮਾਰ ਅਤੇ ਸੀਮਾ ਰਾਣੀ ਨੇ ਲਏ ਸਨ ਪਰ ਦਸੰਬਰ 2016 ਵਿੱਚ ਪੈਸੇ ਦੀ ਜਰੂਰਤ ਪੈਣ ਤੇ ਜਦੋਂ ਪੈਸੇ ਕਢਵਾਉਣ ਲਈ ਗਏ ਤਾਂ ਪਤਾ ਲੱਗਿਆ ਕਿ 5 ਹਜਾਰ ਦੀ ਐਫ.ਡੀ. ਕਰਕੇ ਉਨ੍ਹਾਂ ਦੀ ਪਾਸ ਬੁੱਕ ਉਪਰ 5 ਲੱਖ ਲਿਖ ਕੇ ਦਿੱਤੇ ਗਏ। ਦੂਜੀ ਰਕਮ 6 ਲੱਖ ਰੁਪਏ ਐਫ.ਡੀ.ਵਾਸਤੇ ਲੈ ਕੇ 600 ਰੁਪਏ ਦੀ ਆਰ.ਡੀ.ਕਰ ਕੇ ਪਾਸ ਬੁੱਕ ਤੇ 6 ਲੱਖ ਐਫ.ਡੀ.ਲਿਖ ਦਿੱਤੀ।
ਇਸੇ ਤਰ੍ਹਾਂ ਦੂਸਰੇ ਡਾਕਖਾਨਾ ਏਜੰਟਾਂ ਬਲਵਿੰਦਰ ਕੁਮਾਰ ਉਰਫ ਬਲਵਿੰਦਰ ਰਾਏ ਮਹਾਜਨ ਅਤੇ ਨਿਰਮਲਾ ਮਹਾਜਨ ਨੇ ਬਚਨ ਲਾਲ ਪੁੱਤਰ ਪਿਆਰਾ ਲਾਲ ਵਾਸੀ ਕਾਦੀਆਂ ਕੋਲੋਂ 7 ਲੱਖ ਰੁਪਏ ਐਫ ਡੀ ਕਰਨ ਵਾਸਤੇ ਲਏ ਪਰ 200 ਰੁਪਏ ਦੀਆਂ ਦੀਆਂ 3 ਐਫ਼ ਡੀਜ ਕਰਕੇ ਕਾਪੀ ਪਾਸਬੁਕ ਤੇ ਦੋ ਦੋ ਲੱਖ ਰੁਪਏ ਭਰ ਦਿੱਤਾ ਗਿਆ ਜਦਕਿ 1000 ਰੁਪਏ ਦੀ ਜ
ਆਰ ਡੀ ਖੋਲ੍ਹ ਕੇ ਪਾਸ ਬੁੱਕ ਵਿੱਚ ਇਕ ਲੱਖ ਰੁਪਏ ਦੀ ਰਕਮ ਲਿਖ ਦਿੱਤੀ ਗਈ। ਇਸ ਸਬੰਧ ਵਿੱਚ ਥਾਣਾ ਧਾਰੀਵਾਲ ਵਿੱਚ ਪੁਲੀਸ ਨੇ 12-12-2016 ਨੂੰ ਦੋਸ਼ੀਆਂ ਖਿਲਾਫ ਧੋਖਾਧਡ਼ੀ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਉਸ ਸਮੇਂ ਦੌਰਾਨ ਪੁਲੀਸ ਵਲੋਂ ਉਕਤ ਦੋਸੀਆਂ ਨੂੰ ਗ੍ਰਿਫਤਾਰ ਕਰਕੇ ਮਾਣਯੋਗ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ। ਮਾਣਯੋਗ ਅਦਾਲਤ ਵਲੋਂ ਸਬੂਤਾਂ ਤੇ ਗਵਾਹਾਂ ਦੇ ਅਧਾਰ ਤੇ ਸੰਜੀਦਗੀ ਨਾਲ ਮਾਮਲੇ ਦੀ ਸੁਣਵਾਈ ਕੀਤੀ ਗਈ । ਅਦਾਲਤ ਵੱਲੋਂ ਮਾਮਲੇ ਵਿੱਚ ਦੋਹਾਂ ਸ਼ਿਕਾਇਤ ਕਰਤਾਵਾਂ ਤੋਂ ਇਲਾਵਾ 19 ਹੋਰ ਸਬੰਧਤ ਵਿਅਕਤੀਆਂ ਦੀਆਂ ਗਵਾਹੀਆਂ ਕਲਮਬੱਧ ਕੀਤੀਆਂ ਗਈਆਂ ਸੀ ਅਤੇ ਹੁਣ ਮਾਣਯੋਗ ਜੱਜ ਜਗ ਇੰਦਰ ਸਿੰਘ ਦੀ ਅਦਾਲਤ ਵਲੋਂ ਰਮੇਸ਼ ਕੁਮਾਰ, ਸੀਮਾ ਰਾਣੀ, ਬਲਵਿੰਦਰ ਕੁਮਾਰ ਉਰਫ ਬਲਵਿੰਦਰ ਰਾਏ ਮਹਾਜਨ, ਨਿਰਮਲਾ ਮਹਾਜਨ ਨੂੰ ਵੱਖ ਵੱਖ ਧਾਰਾਵਾਂ ਤਹਿਤ ਤਿੰਨ -ਤਿੰਨ ਸਾਲ ਦੀ ਕੈਦ ਅਤੇ ਨੌ-ਨੌ ਹਜਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ।
Source babushahi







