:

ਸਿਰਫਿਰਿਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ! ਮੋਟਰਸਾਈਕਲਾਂ ਤੇ ਪਿੱਛਾ ਕਰਕੇ ਕੀਤੇ ਕਾਬੂ


ਸਿਰਫਿਰਿਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ! ਮੋਟਰਸਾਈਕਲਾਂ ਤੇ ਪਿੱਛਾ ਕਰਕੇ ਕੀਤੇ ਕਾਬੂ 

 
ਗੁਰਦਾਸਪੁਰ

- ਪੁਲਿਸ ਦਾ ਮਨਚਲੇ ਨੌਜਵਾਨਾਂ ਖਿਲਾਫ਼ ਬਟਾਲਾ ਦੀਆਂ ਸੜਕਾਂ ਤੇ ਅੱਜ ਸਵੇਰੇ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਜਿੱਥੇ ਜੋਂ ਨੌਜਵਾਨ ਦੋ ਪਈਆ ਵਾਹਨਾਂ ਤੇ ਤਿੰਨ ਤਿੰਨ ਬੈਠ ਕੇ ਸ਼ਹਿਰ ਦੇ ਸਕੂਲਾਂ ਕਾਲਜਾਂ ਅੱਗੇ ਗੇੜੀਆਂ ਮਾਰਦੇ ਸੀ ਉਹਨਾਂ ਨੂੰ ਫੜ ਫੜ ਕੇ ਚਲਾਣ ਕੀਤੇ ਅਤੇ ਉਨਾਂ ਨੂੰ ਵਾਰਨਿੰਗ ਵੀ ਦਿੱਤੀ ਗਈ।ਜਿਆਦਾਤਰ ਨੌਜਵਾਨਾਂ ਕੋਲ ਕਾਗਜ਼ ਵੀ ਨਹੀਂ ਸਨ ਅਤੇ ਕੁਝ ਨੌਜਵਾਨ ਛੁੱਟੀ ਦੇ ਸਮੇਂ ਕਾਰ ਦੇ ਵਿੱਚ ਹੂਟਰ ਲਾ ਕੇ ਘੁੰਮ ਰਹੇ ਸੀ। ਪੁਲਿਸ ਕਰਮਚਾਰੀਆਂ ਨੇ ਮੋਟਰਸਾਈਕਲਾਂ ਤੇ ਪਿੱਛਾ ਕਰ ਕਰਕੇ ਅਜਿਹੇ ਨੌਜਵਾਨਾਂ ਨੂੰ ਕਾਬੂ ਕੀਤਾ।
 ਇਸ ਮੌਕੇ ਗੱਲਬਾਤ ਦੌਰਾਨ ਟਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਕਿਹਾ ਕਿ  ਐਸਐਸਪੀ ਸਾਹਿਬ ਨੂੰ ਸਕੂਲ ਮੁਖੀਆਂ ਅਤੇ ਕੁਝ ਪਰਿਵਾਰਿਕ ਲੋਕਾਂ ਵੱਲੋਂ ਸ਼ਿਕਾਇਤਾਂ ਗਈਆਂ ਸਨ ਕਿ ਕੁਝ ਨੌਜਵਾਨ ਲੜਕੀਆਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਇਸੇ ਲਈ ਅੱਜ ਅਸੀਂ  ਐਕਸ਼ਨ ਵਿੱਚ ਆਕੇ ਕੁਝ ਸ਼ਰਾਰਤੀ ਨੌਜਵਾਨਾਂ ਨੂੰ ਵਾਰਨਿੰਗ ਦਿੱਤੀ ਹੈ ਤੇ ਕੁਝ ਦੇ ਚਲਾਨ ਕੀਤੇ ਹਨ । ਕੀ ਨਾਮ ਵਿੱਚੋਂ ਜੇਕਰ ਕੋਈ ਦੁਬਾਰਾ ਕਾਬੂ ਆਉਂਦਾ ਹੈ ਤਾਂ ਉਸਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


Source babushahi