:

ਅੰਮ੍ਰਿਤਸਰ MC Election : ਟਿਕਟ ਦੇ ਨਾਂ 'ਤੇ 25 ਲੱਖ ਰੁਪਏ ਮੰਗਣ ਦੇ ਦੋਸ਼


ਅੰਮ੍ਰਿਤਸਰ MC Election : ਟਿਕਟ ਦੇ ਨਾਂ 'ਤੇ 25 ਲੱਖ ਰੁਪਏ ਮੰਗਣ ਦੇ ਦੋਸ਼
ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ, ਅਜਿਹੀ ਕੋਈ ਗਲ ਨਹੀਂ ਹੈ

ਅੰਮ੍ਰਿਤਸਰ

: ‘ਆਪ’ ਵਿਧਾਇਕ ਦੇ ਕਰੀਬੀ ਮੰਨੇ ਜਾਂਦੇ ਯੂਥ ਸਕੱਤਰ ਯੂਥ ਗੌਰਵ ਅਗਰਵਾਲ ਨੇ ਲੋਕਲ ਬਾਡੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਦੂਜੀ ਟਿਕਟ ਆਉਣ ‘ਤੇ ਉਨ੍ਹਾਂ ਦਾ ਨਾਂ ਸਾਹਮਣੇ ਨਾ ਆਉਣ ‘ਤੇ ਵਿਧਾਇਕ ਤੇ ਉਨ੍ਹਾਂ ਦੇ ਇਕ ਹੋਰ ਨਜ਼ਦੀਕੀ ‘ਤੇ ਇਲਜ਼ਾਮ ਲਗਾਏ ਹਨ। 
ਵਰੁਣ ਬਮਰਾਹ 'ਤੇ ਟਿਕਟ ਦੇਣ ਦੇ ਬਦਲੇ 25 ਲੱਖ ਰੁਪਏ ਦੀ ਰਕਮ ਦੇਣ ਵਰਗੇ ਗੰਭੀਰ ਦੋਸ਼ ਲਾਏ ਗਏ ਹਨ। ਇਹ ਮਾਮਲਾ ‘ਆਪ’ ਪਾਰਟੀ ਅੰਦਰਲੀ ਕਲੇਸ਼ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਗੌਰਵ ਅਗਰਵਾਲ ਨੇ ਵਿਧਾਇਕ ਤੇ ਉਨ੍ਹਾਂ ਦੇ ਕਰੀਬੀ ਸਾਥੀ ਤੇ ਸਲਾਹਕਾਰ ਵਰੁਣ ਬਮਰਾਹ 'ਤੇ ਸਿੱਧੇ ਦੋਸ਼ ਲਾਉਂਦਿਆਂ ਕਿਹਾ ਕਿ ਨਿਗਮ ਚੋਣਾਂ 'ਚ ਵਾਰਡ ਨੰ: 2 ਦੀ ਟਿਕਟ ਲਈ ਉਨ੍ਹਾਂ ਤੋਂ ਸਿੱਧੇ ਤੌਰ 'ਤੇ 25 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ | 

ਦੂਜੇ ਪਾਸੇ ਜਦੋਂ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ, ਇੱਕ ਵਾਰਡ ਵਿੱਚੋਂ ਇੱਕ ਤੋਂ ਦਸ ਉਮੀਦਵਾਰ ਟਿਕਟ ਦੇ ਚਾਹਵਾਨ ਸਨ, ਸਾਡੀ ਸਕਰੀਨਿੰਗ ਕਮੇਟੀ ਨੇ ਸੋਚ ਸਮਝ ਕੇ ਸਾਰਿਆਂ ਨੂੰ ਟਿਕਟਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਗੱਲ ਮੇਰੇ ਧਿਆਨ ਵਿੱਚ ਨਹੀਂ ਹੈ, ਜੇਕਰ ਗੌਰਵ ਅਗਰਵਾਲ ਨੇ ਅਜਿਹਾ ਕਿਹਾ ਹੈ ਤਾਂ ਇਸ ਦੀ ਜਾਂਚ ਕਰਵਾਈ ਜਾਵੇਗੀ, ਉਨ੍ਹਾਂ ਕਿਹਾ ਕਿ ਜੋ ਲੋਕ ਨਾਰਾਜ਼ ਹਨ, ਉਹ ਸਾਰੇ ਪਾਰਟੀ ਦੇ ਸਿਪਾਹੀ ਹਣ ਉਨ੍ਹਾਂ ਸਾਰਿਆ ਨੂੰ ਨਾਲ ਲੈਕੇ ਚਲਨਗੇ। ਸਾਰੇ ਪਾਰਟੀ ਦੇ ਨਾਲ ਹਨ।


Source babushahi