ਬਰਾਤ ਪਹੁੰਚੀ ਥਾਣੇ
- Admin Default
- 16 Dec, 2024 10:59
ਬਰਾਤ ਪਹੁੰਚੀ ਥਾਣੇ
– ਅੱਠ ਸਾਲ ਦੇ ਪਿਆਰ ਤੋਂ ਬਾਅਦ ਬਰਾਤ ਲੈ ਕੇ ਆਇਆ ਲਾੜੇ ਦੇ ਨਾਲ ਨਹੀਂ ਤੁਰੀ ਲਾੜੀ
ਤਰਨ ਤਾਰਨ
ਤਰਨਤਾਰਨ ਦੇ ਪਿੰਡ ਬਾਠ ਦਾ ਰਹਿਣ ਵਾਲਾ ਨੌਜਵਾਨ ਹਰਮਨਪ੍ਰੀਤ ਸਿੰਘ ਜੋ ਕਿ ਦੋਹਾ, ਕਤਰ ਵਿੱਚ ਟਰੱਕ ਡਰਾਈਵਰ ਹੈ, ਨੂੰ ਪਿੰਡ ਠੱਠੀ ਖਾਰਾ ਦੀ ਰਹਿਣ ਵਾਲੀ ਲੜਕੀ ਨਾਲ ਪਿਆਰ ਹੋ ਗਿਆ ਅਤੇ ਲੜਕੇ ਨੇ ਦੱਸਿਆ ਕਿ ਉਸ ਦੀ ਦੋਸਤੀ ਲਗਾਤਾਰ ਚੱਲ ਰਹੀ ਸੀ। ਲੜਕੇ ਨੇ ਦੱਸਿਆ ਕਿ 8 ਸਾਲ ਤੱਕ ਲੜਕੀ ਨੇ ਮੈਨੂੰ ਉਸ ਨਾਲ ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ ਅਤੇ 14 ਦਸੰਬਰ ਨੂੰ ਲੜਕੀ ਦੇ ਪਰਿਵਾਰ ਵਾਲੇ ਵੀ ਮੇਰਾ ਵਿਆਹ ਕਰਵਾਉਣ ਲਈ ਮੇਰੇ ਘਰ ਆਏ, ਪਰ ਜਦੋਂ ਮੈਂ ਵਿਆਹ ਦੀ ਬਰਾਤ ਲੈ ਕੇ ਆਇਆ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਅਤੇ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਇਹ ਬਰਦਾਸ਼ਤ ਨਹੀਂ ਹੋਇਆ।
ਦੂਜੇ ਪਾਸੇ ਲੜਕੇ ਨੇ ਆਪਣੇ ਪਰਿਵਾਰ ਸਮੇਤ ਥਾਣਾ ਸਿਟੀ ਵਿਖੇ ਪਹੁੰਚ ਕੇ ਕੈਮਰਿਆਂ ਦੇ ਸਾਹਮਣੇ ਨਾ ਆਉਣ ਲਈ ਕਿਹਾ ਅਤੇ ਇਹ ਮਾਮਲਾ ਇੰਨਾ ਵੱਧ ਗਿਆ ਕਿ ਲੜਕੀ ਦੇ ਪਰਿਵਾਰ ਕੋਲ ਕੁਝ ਵੀ ਠੋਸ ਕਹਿਣ ਲਈ ਸ਼ਬਦ ਨਹੀਂ ਸਨ।
ਦੂਜੇ ਪਾਸੇ ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਦੇ ਪਰਿਵਾਰ ਵੱਲੋਂ ਵੀ ਸ਼ਿਕਾਇਤ ਮਿਲੀ ਹੈ, ਦੋਵਾਂ ਪਰਿਵਾਰਾਂ ਨੂੰ ਬੁਲਾਇਆ ਗਿਆ ਹੈ ਅਤੇ ਜੋ ਵੀ ਮਾਮਲਾ ਸਾਹਮਣੇ ਆਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
Source babushahi







