ਅੰਮ੍ਰਿਤਸਰ ਥਾਣਾ ਇਸਲਾਮਾਬਾਦ ਦੇ ਵਿੱਚ ਹੋਇਆ ਬਲਾਸਟ ਮੌਕੇ ’ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
- Admin Default
- 17 Dec, 2024 05:02
ਅੰਮ੍ਰਿਤਸਰ ਥਾਣਾ ਇਸਲਾਮਾਬਾਦ ਦੇ ਵਿੱਚ ਹੋਇਆ ਬਲਾਸਟ ਮੌਕੇ ’ਤੇ ਪਹੁੰਚੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ
ਇਸ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਥਾਣਾ ਅਜਨਾਲਾ ਪੁਲਿਸ ਚੌਂਕੀ ਗੁਰਬਖਸ਼ ਨਗਰ ਅਤੇ ਥਾਣਾ ਮਜੀਠਾ ਵਿਖੇ ਵੀ ਹੋ ਚੁੱਕਾ ਹੈ ਬਲਾਸਟ
ਅੰਮ੍ਰਿਤਸਰ: ਅੰਮ੍ਰਿਤਸਰ ਕਮਿਸ਼ਨਰੇਟ ਅਤੇ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਿਆਂ ਦੇ ਵਿੱਚ ਪਿਛਲੇ ਕੁਝ ਦਿਨਾਂ ਚ ਵੱਖ-ਵੱਖ ਸਮੇਂ ਦੌਰਾਨ ਬਲਾਸਟ ਹੋਣ ਦੇ ਮਾਮਲੇ ਸਾਹਮਣੇ ਆਏ ਹੈ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਇਸਲਾਮਾਬਾਦ ਦਾ ਹੈ ਜਿੱਥੇ ਅੱਜ ਸਵੇਰੇ 3 ਵਜੇ ਦੇ ਕਰੀਬ ਬਲਾਸਟ ਹੋਇਆ। ਇਸ ਸੰਬੰਧੀ ਜਾਣਕਾਰੀ ਮਿਲਦਿਆਂ ਹੀ ਮੌਕੇ ’ਤੇ ਪੁਲਿਸ ਦੀਆਂ ਟੀਮਾਂ ਵੀ ਥਾਣੇ ਦੇ ਬਾਹਰ ਪਹੁੰਚੀਆਂ ਅਤੇ ਉਹਨਾਂ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਮੌਕੇ ’ਤੇ ਪਹੁੰਚੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਵੱਖ-ਵੱਖ ਥਾਣਿਆਂ ਦੇ ਵਿੱਚ ਹੋਏ ਬਲਾਸਟ ਦੇ ਮਾਮਲੇ ’ਚ ਹੁਣ ਤੱਕ ਪੁਲਿਸ ਨੇ 12 ਵਿਅਕਤੀਆਂ ਨੂੰ ਕਾਬੂ ਕੀਤਾ ਹੋਇਆ ਹੈ ਅਤੇ ਉਹਨਾਂ ਤੋਂ ਬਰੀਕੀ ਨਾਲ ਪੁੱਚ ਗਏ ਥੇ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਵਿੱਚ ਹਾਲੇ ਇੱਕ ਵਿਅਕਤੀ ਅਮਨ ਖੋਖਰ ਨੂੰ ਕਾਬੂ ਕਰਨਾ ਬਾਕੀ ਹੈ। ਇਸ ਤੋਂ ਇਲਾਵਾ ਵੀ ਤਿੰਨ ਹੋਰ ਵਿਅਕਤੀ ਉਹਨਾਂ ਦੇ ਰਡਾਰ ’ਤੇ ਹਨ। ਪੁਲਿਸ ਨੇ ਦੱਸਿਆ ਕਿ ਜਦੋਂ ਕਿਸੇ ਗਰੁੱਪ ਦੇ ਇੰਨੇ ਵਿਅਕਤੀਆਂ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਗਰੁੱਪ ਦਾ ਮੁਖੀ ਆਪਣੀ ਪਾਵਰ ਦਿਖਾਉਣ ਲਈ ਅਜਿਹੀਆਂ ਹਰਕਤਾਂ ਕਰਦਾ ਹੈ ਲੇਕਿਨ ਇਸ ਗਰੁੱਪ ਦੇ ਸਾਰਿਆਂ ਵਿਅਕਤੀਆਂ ਨੂੰ ਜਲਦ ਹੀ ਪੁਲਿਸ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਿਲ ਕਰੇਗੀ। ਉਹਨਾਂ ਕਿਹਾ ਕਿ ਬਲਾਸਟ ਹੋਣ ਦੀ ਆਵਾਜ਼ ਜ਼ਰੂਰ ਆਈ ਹੈ, ਹਾਲੇ ਤੱਕ ਬਲਾਸਟ ਦੀ ਕੋਈ ਸਮਗਰੀ ਪੁਲਿਸ ਨੂੰ ਬਰਾਮਦ ਨਹੀਂ ਹੋਈ ਹੈ ਤੇ ਨਾ ਹੀ ਇਸ ਬਲਾਸਟ ਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਹੈ।Source babushahi







