:

ਕੁਸ਼ਟ ਰੋਗ ਸਬੰਧੀ ਕਰਵਾਈ ਗਈ ਟਰੇਨਿੰਗ


ਕੁਸ਼ਟ ਰੋਗ ਸਬੰਧੀ ਕਰਵਾਈ ਗਈ ਟਰੇਨਿੰਗ

ਬਰਨਾਲਾ

ਸਿਹਤ ਵਿਭਾਗ ਬਰਨਾਲਾ ਵੱਲੋਂ ਡਾ. ਬਲਦੇਵ ਸਿੰਘ ਸਿਵਲ ਸਰਜਨ ਬਰਨਾਲਾ ਦੇ ਦਿਸ਼ਾ ਨਿਰਦੇਸ਼ਾ ਅਧੀਨ ਕੁਸ਼ਟ ਰੋਗ ਸਬੰਧੀ ਜ਼ਿਲ੍ਹਾ ਪੱਧਰ 'ਤੇ ਡਾ. (ਮੇਜਰ ) ਕਾਕੁਲ ਬਾਜਵਾ ( ਚਮੜੀ ਰੋਗਾਂ ਦੇ ਮਾਹਿਰ) ਜ਼ਿਲ੍ਹਾ ਲੈਪਰੋਸੀ ਅਫ਼ਸਰ ਵੱਲੋਂ ਡਾਕਟਰ ਅਤੇ ਸਿਹਤ ਕਰਮਚਾਰੀਆਂ ਨੂੰ ਟਰੇਨਿੰਗ ਦਿੱਤੀ ਗਈ।
ਡਾ. (ਮੇਜਰ) ਕਾਕੁਲ ਬਾਜਵਾ ਨੇ ਦੱਸਿਆ ਕਿ 1983 ਚ ਨੈਸ਼ਨਲ ਲੈਪਰੋਸੀ ਅਰੈਡੀਕੇਸ਼ਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ । ਜਿਸ ਦਾ ਮੁੱਖ  ਉਦੇਸ਼ ਕੁਸ਼ਟ ਰੋਗ ਸਬੰਧੀ ਡਰ, ਭਰਮ-ਭੁਲੇਖੇ ਦੂ੍ਰ ਕਰਕੇ ਸਮੇਂ ਸਿਰ ਇਲਾਜ ਲਈ ਪ੍ਰੇਰਿਤ ਕਰਨਾ ਹੈ । ਸਿਵਲ ਹਸਪਤਾਲ ਬਰਨਾਲਾ 'ਚ ਇਸਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਜ਼ਿਲ੍ਹਾ ਲੈਪਰੋਸੀ ਅਫ਼ਸਰ ਨੇ ਦੱਸਿਆ ਕਿ ਚਮੜੀ 'ਤੇ ਹਲਕੇ ਲਾਲ, ਚਿੱਟੇ ਜਾਂ ਤਾਂਬੇ ਰੰਗ ਦੇ ਗੋਲ ਦਾਗ ਜੋ ਕਿ ਸੁੰਨ ਹੋਣ ਜਾਂ ਦਾਗ ਵਾਲੀ ਜਗ੍ਹਾਂ ਤੋਂ ਵਾਲ ਝੜ ਜਾਣ , ਹੱਥਾਂ ਤੇ ਪੈਰਾਂ ਦੇ ਅੰਦਰਲੇ ਹਿਸਾ ਸੁੰਨ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਪੂਰਾ ਸਮਾਂ ਇਲਾਜ ਕਰਾਉਣਾ ਚਾਹੀਦਾ ਹੈ। ਕੁਸ਼ਟ ਰੋਗ ਚਮੜੀ ਅਤੇ ਨਾੜੀਤੰਤਰ 'ਤੇ ਮਾੜਾ ਅਸਰ ਕਰਦਾ ਹੈ।

ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ ਸੀ ਸੀ ਕੋਆਰਡੀਨੇਟਰ ਨੇ ਦੱਸਿਆ ਕਿ ਕੁਸ਼ਟ ਰੋਗ ਆਮ ਰੋਗਾਂ ਵਾਂਗ ਰੋਗ ਹੈ ਜੋ ਕਿ ਇਲਾਜਯੋਗ ਹੈ। ਜੇਕਰ ਕਿਸੇ ਨੂੰ ਵੀ ਸਿਹਤ ਸਮੱਸਿਆ ਹੋਵੇ ਤਾਂ ਸਿਵਲ ਹਸਪਤਾਲ ਬਰਨਾਲਾ 'ਚ ਮੁਫ਼ਤ ਸਿਹਤ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਸਿਹਤ ਕਰਮਚਾਰੀਆਂ ਵੱਲੋਂ ਸਮੇਂ-ਸਮੇਂ 'ਤੇ ਜਾਗਰੂਕ ਕੀਤਾ ਜਾਂਦਾ ਹੈ।

Source babushahi