:

ਬਰਨਾਲਾ ਸਿਵਿਲ ਹਸਪਤਾਲ ਮੂਹਰੇ ਪੈ ਗਿਆ ਰੌਲਾ, ਲੱਕੜਾਂ ਦੀ ਚਿਖਾ ਬਣਾ ਕੇ ਉੱਤੇ ਬੈਠ ਗਿਆ ਸਾਬਕਾ ਕਰਮਚਾਰੀ


ਬਰਨਾਲਾ ਸਿਵਿਲ ਹਸਪਤਾਲ ਮੂਹਰੇ ਪੈ ਗਿਆ ਰੌਲਾ, ਲੱਕੜਾਂ ਦੀ ਚਿਖਾ ਬਣਾ ਕੇ ਉੱਤੇ ਬੈਠ ਗਿਆ ਸਾਬਕਾ ਕਰਮਚਾਰੀ 

ਬਰਨਾਲਾ

 ਸਿਵਿਲ ਹਸਪਤਾਲ ਬਰਨਾਲਾ ਦੇ ਮੂਹਰੇ ਉਸ ਸਮੇਂ ਮਾਹੌਲ ਅਫਰਾ ਤਫਰੀ ਵਾਲਾ ਬਣ ਗਿਆ ਜਦੋਂ ਸਿਵਿਲ ਹਸਪਤਾਲ ਦਾ ਇੱਕ ਪੁਰਾਣਾ ਕਰਮਚਾਰੀ ਲੱਕੜਾਂ ਦੀ ਚਿਖਾ ਬਣਾ ਕੇ ਉਸ ਦੇ ਉੱਤੇ ਬਹਿ ਗਿਆ ਅਤੇ ਉਸਨੇ ਧਮਕੀ ਦਿੱਤੀ ਕਿ ਉਸ ਨਾਲ ਕੀਤੀ ਗਈ ਧੱਕੇਸ਼ਾਹੀ ਨੂੰ ਅਗਰ ਸਿਵਿਲ ਹਸਪਤਾਲ ਪ੍ਰਸ਼ਾਸਨ ਵੱਲੋਂ ਠੀਕ ਨਾ ਕੀਤਾ ਗਿਆ ਤਾਂ ਉਹ ਇੱਥੇ ਹੀ ਮਰਨ ਵਰਤ ਤੇ ਬੈਠ ਜਾਵੇ ਗਾ।  ਦੱਸ ਦਈਏ ਕਿ ਗੁਰਚਰਨ ਸਿੰਘ ਨਾਮ ਦਾ ਕਰਮਚਾਰੀ ਜੋ ਕਿ ਸਿਵਿਲ ਹਸਪਤਾਲ ਸਿਹਤ ਵਿਭਾਗ ਦਾ ਰੇਡੀਓਗ੍ਰਾਫਰ ਸੀ ਉਸ ਨੂੰ ਸਿਹਤ ਵਿਭਾਗ ਨੇ ਰਿਟਾਇਰ ਕਰ ਦਿੱਤਾ ਹੈ ਉਸ ਨੇ ਦੋਸ਼ ਲਾਇਆ ਕਿ ਸਿਵਿਲ ਹਸਪਤਾਲ ਬਰਨਾਲਾ ਵਿੱਚ ਉਸ ਦੇ ਬਕਾਏ ਬਾਕੀ ਹਨ ਇਹ ਬਕਾਏ ਉਸਨੂੰ ਦਿੱਤੇ ਨਹੀਂ ਗਏ ਉਸ ਦੀ ਰਿਟਾਇਰਮੈਂਟ ਵੀ ਧੱਕੇ ਨਾਲ ਕੀਤੀ ਗਈ ਹੈ। ਕਿਉਂਕਿ ਉਹ ਅਧਿਕਾਰੀਆਂ ਦੇ ਕਹੇ ਅਨੁਸਾਰ ਦਬਾਅ ਵਿੱਚ ਆ ਕੇ ਕੰਮ ਨਹੀਂ ਕਰਦਾ ਸੀ। ਉਸਨੇ ਕਿਹਾ ਫਿਲਹਾਲ ਉਹ ਪ੍ਰਦਰਸ਼ਨ ਕਰ ਰਿਹਾ ਹੈ ਨਹੀਂ ਤਾਂ ਉਹ ਇੱਥੇ ਹੀ ਮਰਨ ਵਰਤ ਤੇ ਬਹਿ ਕੇ ਆਪਣੀ ਜਾਨ ਦੇ ਦੇਵੇਗਾ। ਜਿਸ ਦੀ ਜਿੰਮੇਦਾਰ ਸਰਕਾਰ ਹੋਵੇਗੀ। ਇਸ ਸਬੰਧੀ ਸਿਵਲ ਪ੍ਰਸ਼ਾਸਨ ਸਿਵਿਲ ਹਸਪਤਾਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਉਸਦੀ ਰਿਟਾਇਰਮੈਂਟ ਕੁਝ ਦੇਖ ਕੇ ਹੀ ਕੀਤੀ ਗਈ ਹੈ। ਵਿਭਾਗ ਦੇ ਤੌਰ ਤੇ ਉਸ ਵਿੱਚ ਕੁਝ ਕਮੀਆਂ ਹੋਣਗੀਆਂ ਇਸ ਤੋਂ ਇਲਾਵਾ ਬਰਨਾਲਾ ਸਿਵਿਲ ਹਸਪਤਾਲ ਵਿੱਚ ਉਸਦਾ ਕੋਈ ਵੀ ਬਕਾਇਆ ਬਾਕੀ ਨਹੀਂ ਹੈ।