ਨਗਰ ਪੰਚਾਇਤ ਹੰਡਿਆਇਆ, ਨਗਰ ਕਾਉਂਸਿਲ ਧਨੌਲਾ ਵਿਖੇ 9967 ਵੋਟਰ ਆਪਣੇ ਮਤਦਾਨ ਦਾ ਕਰਨਗੇ ਅਧਿਕਾਰ-ਜ਼ਿਲ੍ਹਾ ਚੋਣ ਅਫਸਰ
- Admin Default
- 19 Dec, 2024 05:12
ਨਗਰ ਪੰਚਾਇਤ ਹੰਡਿਆਇਆ, ਨਗਰ ਕਾਉਂਸਿਲ ਧਨੌਲਾ ਵਿਖੇ 9967 ਵੋਟਰ ਆਪਣੇ ਮਤਦਾਨ ਦਾ ਕਰਨਗੇ ਅਧਿਕਾਰ-ਜ਼ਿਲ੍ਹਾ ਚੋਣ ਅਫਸਰ
--5187 ਆਦਮੀ, 4779 ਔਰਤਾਂ ਪਾਉਣਗੇ ਵੋਟ
--ਨਗਰ ਪੰਚਾਇਤ ਹੰਡਿਆਇਆ 'ਚ 13 ਥਾਵਾਂ ਅਤੇ ਨਗਰ ਕਾਉਂਸਿਲ ਧਨੌਲਾ ਵਿਖੇ 2 ਥਾਵਾਂ ਉੱਤੇ ਬਣਾਏ ਜਾਣਗੇ ਪੋਲਿੰਗ ਬੂਥ
ਬਰਨਾਲਾ
21 ਦਸੰਬਰ 2024 ਨੂੰ ਹੋਣ ਵਾਲੀਆਂ ਨਗਰ ਪੰਚਾਇਤ ਹੰਡਿਆਇਆ ਅਤੇ ਨਗਰ ਕਾਉਂਸਿਲ ਧਨੌਲਾ ਦੇ ਇਕ ਵਾਰਡ ਚ ਕਰਵਾਈ ਜਾਣ ਵਾਲੀਆਂ ਚੋਣਾਂ 'ਚ 9967 ਵੋਟਰ ਆਪਣੇ ਮਤਦਾਨ ਦੀ ਵਰਤੋਂ ਕਰਨਗੇ । ਇਨ੍ਹਾਂ ਵਿੱਚ 5187 ਆਦਮੀ ਵੋਟਰ, 4779 ਮਹਿਲਾ ਵੋਟਰ ਅਤੇ 1 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 21 ਦਸੰਬਰ 2024 ਨੂੰ ਸਵੇਰੇ 7.00 ਵਜੇ ਤੋਂ ਸ਼ਾਮ 04.00 ਵਜੇ ਤੱਕ ਈਵੀਐਮਜ਼ ਰਾਹੀਂ ਵੋਟਾਂ ਪੈਣਗੀਆਂ। ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਪੋਲਿੰਗ ਸਟੇਸ਼ਨ 'ਤੇ ਹੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਹੰਡਿਆਇਆ ਵਿਖੇ 13 ਵਾਰਡਾਂ 'ਚ ਚੋਣ ਕਰਵਾਈ ਜਾ ਰਹੀ ਹੈ ਜਿਸ ਲਈ 13 ਪੋਲਿੰਗ ਬੂਥ ਸਥਾਪਤ ਕੀਤੇ ਗਏ ਹਨ। ਇਹ ਪੋਲਿੰਗ ਬੂਥ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ, ਸਰਕਾਰੀ ਪਸ਼ੂ ਹਸਪਤਾਲ ਹੰਡਿਆਇਆ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੰਡਿਆਇਆ, ਸਰਵਹਿੱਤਕਾਰੀ ਸਕੂਲ ਹੰਡਿਆਇਆ, ਬਾਬਾ ਜੀਵਨ ਸਿੰਘ ਧਰਮਸ਼ਾਲਾ ਸ਼ਾਲਾਨੀ ਪੱਟੀ ਹੰਡਿਆਇਆ ਅਤੇ ਗੁਰੂ ਤੇਗ ਬਹਾਦਰ ਸਰਕਾਰੀ ਪ੍ਰਾਇਮਰੀ ਸਕੂਲ ਹੰਡਿਆਇਆ । ਇਸ ਤੋਂ ਇਲਾਵਾ ਝੰਝਰੀਆ ਪੱਟੀ ਧਰਮਸ਼ਾਲਾ ਧਨੌਲਾ ਵਿਲ੍ਹੇ ਦੋ ਪੋਲਿੰਗ ਬੂਥ ਬਣਾਏ ਗਏ ਹਨ।
ਰਿਟਰਨਿੰਗ ਅਫਸਰ - ਕਮ- ਤਹਿਸੀਲਦਾਰ ਬਰਨਾਲਾ ਰਾਕੇਸ਼ ਗਰਗ ਨੇ ਦੱਸਿਆ ਕਿ ਹੰਡਿਆਇਆ ਤੋਂ ਕੁਲ 51 ਉਮੀਦਵਾਰ ਮੈਦਾਨ 'ਚ ਹਨ ਜਿਨ੍ਹਾਂ 'ਚ ਕਰੀਬ 25 ਔਰਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਜਾਰੀ ਕਰ ਦਿੱਤੇ ਗਏ ਹਨ।







