:

ਗੁੰਮ ਹੋਏ 22 ਲੱਖ ਦੀ ਕੀਮਤ ਦੇ ਮੋਬਾਈਲ ਪੁਲਿਸ ਨੇ ਲੱਭ ਕੇ ਦਿੱਤੇ ਉਹਨਾਂ ਦੇ ਵਾਰਸਾਂ ਨੂੰ


ਗੁੰਮ ਹੋਏ 22 ਲੱਖ ਦੀ ਕੀਮਤ ਦੇ ਮੋਬਾਈਲ ਪੁਲਿਸ ਨੇ ਲੱਭ ਕੇ ਦਿੱਤੇ ਉਹਨਾਂ ਦੇ ਵਾਰਸਾਂ ਨੂੰ

- ਲੋਕਾਂ ਦੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਲਈ, ਇਸੇ ਤਰ੍ਹਾਂ ਯਤਨ ਰਹਿਣਗੇ ਜਾਰੀ-ਐਸ.ਐਸ.ਪੀ ਬਟਾਲਾ 

ਰਿਪੋਰਟਰ ਰੋਹਿਤ ਗੁਪਤਾ 

ਗੁਰਦਾਸਪੁਰ

- ਬਟਾਲਾ ਪੁਲਿਸ ਵੱਲੋਂ ਪਬਲਿਕ ਦੇ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਸਬੰਧੀ ਵਿੱਢੀ ਗਈ ਮੁਹਿੰਮ "ਤੁਹਾਡਾ ਗੁੰਮ ਹੋਇਆ ਮੋਬਾਇਲ ਹੁਣ ਵਾਪਸ ਤੁਹਾਡੇ ਹੱਥ " ਦੇ ਦੂਜੇ ਚਰਨ ਵਿੱਚ ਬਟਾਲਾ ਪੁਲਿਸ ਵੱਲੋਂ ਗੁੰਮ ਹੋਏ 130 ਮੋਬਾਇਲ ਜਿੰਨ੍ਹਾ ਦੀ ਕੀਮਤ ਕਰੀਬ 22 ਲੱਖ ਦੇ ਕਰੀਬ ਹੈ ਨੂੰ ਇੱਕ ਮਹੀਨੇ ਦੇ ਅੰਦਰ ਟਰੇਸ ਕਰਕੇ ਰਿਕਵ਼ਰ ਕੀਤਾ ਗਿਆ ਹੈ। ਐਸ .ਐਸ. ਪੀ ਬਟਾਲਾ, ਸੁਹੇਲ ਕਾਸਿਮ ਮੀਰ ਵੱਲੋਂ ਪੁਲਿਸ ਲਾਇਨ ਬਟਾਲਾ ਵਿੱਚ ਇੱਕ ਵਿਸੇਸ਼ ਪ੍ਰੇਗਰਾਮ ਕਰਵਾ ਕੇ ਰਿਕਵਰ ਕੀਤੇ ਗਏ ਗੁੰਮਸੁਦਾ ਮੋਬਾਇਲਾਂ ਨੂੰ ਉਹਨਾ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਸ.ਐਸ.ਪੀ ਬਟਾਲਾ ਵੱਲੋਂ ਦੱਸਿਆ ਗਿਆ ਹੈ ਕਿ ਮੋਬਾਇਲਾਂ ਨੂੰ ਪੰਜਾਬ ਰਾਜ ਅਤੇ ਪੰਜਾਬ ਤੋਂ ਬਾਹਰ ਦੇਸ਼ ਭਰ ਦੇ ਵੱਖ ਵੱਖ ਰਾਜਾਂ ਵਿੱਚੋਂ ਰਿਕਵਰ ਕੀਤਾ ਗਿਆ ਹੈ। 

ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਵੀ ਉਹਨਾਂ ਦਾ ਮੋਬਾਇਲ ਗੁੰਮ ਹੁੰਦਾ ਹੈ ਤਾਂ ਉਸ ਦੀ ਤੁਰੰਤ ਕੰਪਲੇਟ ਆਪਣੇ ਨਜਦੀਕੀ ਸਾਂਝ ਕੇਂਦਰ ਅਤੇ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿੱਚ ਦਿੱਤੀ ਜਾਵੇ। ਬਟਾਲਾ ਪੁਲਿਸ ਵੱਲੋਂ ਗੁੰਮ ਹੋਏ ਮੋਬਾਇਲਾਂ ਨੂੰ ਜਲਦ ਤੋਂ ਜਲਦ ਟਰੇਸ ਕਰਕੇ ਉਹਨਾਂ ਅਸਲ ਮਾਲਕਾਂ ਦੇ ਹਵਾਲੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਐਸ.ਐਸ. ਪੀ ਬਟਾਲਾ ਨੇ ਦੱਸਿਆ ਕਿ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਨ ਥਾਣਾ ਸਾਇਬਰ ਕ੍ਰਾਇਮ ਬਟਾਲਾ ਵਿੱਚ ਤਾਇਨਾਤ ਹੈਡ ਕਾਂਸਟੇਬਲ ਜਤਿੰਦਰ ਸਿੰਘ ਦੀ ਵਿਸ਼ੇਸ ਤੌਰ 'ਤੇ ਡਿਊਟੀ ਲਗਾਈ ਗਈ ਹੈ ਅਤੇ ਹੈਡ ਕਾਂਸਟੇਬਲ ਜਤਿੰਦਰ ਸਿੰਘ ਵੱਲੋਂ ਆਪਣੀ ਡਿਊਟੀ ਨੂੰ ਬਹੁਤ ਹੀ ਮਿਹਨਤ ਲਗਨ ਅਤੇ ਤਨਦੇਹੀ ਨਾਲ ਨਿਭਾਇਆ ਜਾ ਰਿਹਾ ਹੈ। 

ਉਨ੍ਹਾਂ ਦੱਸਿਆ ਕਿ ਬਟਾਲਾ ਪੁਲਿਸ ਵੱਲੋਂ ਪਿਛਲੇ ਦੋ ਮਹੀਨਿਆਂ ਵਿੱਚ 250 ਦੇ ਕ੍ਰੀਬ ਗੁੰਮ ਹੋਏ ਮੋਬਾਇਲਾਂ ਨੂੰ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ।ਉਧਰ ਆਪਣਾ ਗੁੰਮ ਹੋਇਆ ਮੋਬਾਇਲ ਵਾਪਸ ਪਾ ਕੇ ਪਬਲਿਕ ਦੇ ਚੇਹਰੇ ਖੁਸ਼ੀ ਨਾਲ ਭਰੇ ਹੋਏ ਸਨ ਅਤੇ ੳਹਨਾਂ ਵੱਲੋਂ ਬਟਾਲਾ ਪੁਲਿਸ ਦੇ ਇਸ ਉਪਰਾਲੇ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।