:

ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲਾ ਕਾਬੂ: ਪੁਲਿਸ ਨੇ ਹੋਮ ਗਾਰਡ ਜਵਾਨ ਨੂੰ ਗਾਹਕ ਬਣਾ ਕੇ ਭੇਜਿਆ


ਦੜੇ ਸੱਟੇ ਦਾ ਕਾਰੋਬਾਰ ਕਰਨ ਵਾਲਾ ਕਾਬੂ: ਪੁਲਿਸ ਨੇ ਹੋਮ ਗਾਰਡ ਜਵਾਨ ਨੂੰ ਗਾਹਕ ਬਣਾ ਕੇ ਭੇਜਿਆ

ਜਗਰਾਉਂ

- ਜਗਰਾਉਂ ਦੇ ਇਲਾਕੇ ਵਿੱਚ ਜਿੱਥੇ ਦੜੇ ਸੱਟੇ ਅਤੇ ਜੂਏ ਦਾ ਕਾਰੋਬਾਰ ਸ਼ਰੇਆਮ ਚੱਲ ਰਿਹਾ ਹੈ। ਉੱਥੇ ਅੱਜ ਥਾਣਾ ਸਿਟੀ ਜਗਰਾਓ ਵੱਲੋਂ ਇੱਕ ਬਦਮਾਸ਼ ਨੂੰ ਸ਼ਰੇਆਮ ਪਾਰਕ ਵਿੱਚ ਬੈਠ ਕੇ ਸੱਟੇ ਦਾ ਕਾਰੋਬਾਰ ਕਰਦੇ ਹੋਏ ਕਾਬੂ ਕੀਤਾ। ਥਾਣਾ ਸਿਟੀ ਜਗਰਾਉਂ ਦੇ ਮੁਖੀ ਸਬ ਇੰਸਪੈਕਟਰ ਅਮਰਜੀਤ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਏਐਸਆਈ ਬਲਵਿੰਦਰ ਸਿੰਘ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਦੁਸਹਿਰਾ ਗਰਾਊਂਡ ਅਗਵਾੜ ਰਾਹਲਾ ਨੇੜੇ ਸ਼ਮਸ਼ਾਨ ਘਾਟ ਮੌਜੂਦ ਸਨ ਤਾਂ ਉਹਨਾਂ ਨੂੰ ਮੁੱਖਵਰ ਖਾਸ ਨੇ ਆ ਕੇ ਇਤਲਾਹ ਦਿੱਤੀ ਕਿ ਜਗਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਨਾਨਕ ਨਗਰੀ ਜਗਰਾਉਂ ਜੋ ਕਿ ਦੜੇ ਸੱਟੇ ਲਗਾਉਣ ਦਾ ਗੈਰ ਕਾਨੂੰਨੀ ਧੰਦਾ ਕਰਦਾ ਹੈ ਅਤੇ ਭੋਲੇ ਭਾਲੇ ਲੋਕਾਂ ਨੂੰ ਲਾਲਚ ਵਿੱਚ ਫਸਾ ਕੇ ਸੱਟਾਂ ਲਗਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਜਿਸ ਤੇ ਏਐਸਆਈ ਵੱਲੋਂ ਆਪਣੇ ਸਾਥੀ ਹੋਮਗਾਰਡ ਦੇ ਜਵਾਨ ਬੂਟਾ ਸਿੰਘ ਨੂੰ ਸਿਵਲ ਵਰਦੀ ਅੰਦਰ 10 ਰੁਪਏ ਦੇ ਕੇ ਦੋਸ਼ੀ ਕੋਲ ਭੇਜਿਆ ਅਤੇ ਉਸ ਕੋਲੋਂ ਦਸ ਰੁਪਏ ਦੀ ਦੜੇ ਸੱਟੇ ਦੀ ਹੱਥ ਲਿਖਤ ਪਰਚੀ ਲੈ ਆਂਦੀ। ਜਿਸ ਤੇ ਦੋਸ਼ੀ ਨੂੰ ਮੌਕੇ ਤੇ ਹੀ ਕਾਬੂ ਕਰਕੇ ਥਾਣਾ ਸਿਟੀ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ।


Source babushahi