:

ਨੌਜਵਾਨ ਕੁੜੀ ਮੁੰਡਾ ਰਲ ਕੇ ਕਰਦੇ ਸੀ ਚਿੱਟੇ ਦਾ ਕਾਰੋਬਾਰ, ਕਰੋੜਾਂ ਦੀ ਹੈਰੋਇਨ ਸਮੇਤ ਆ ਗਏ ਕਾਬੂ


ਨੌਜਵਾਨ ਕੁੜੀ ਮੁੰਡਾ ਰਲ ਕੇ ਕਰਦੇ ਸੀ ਚਿੱਟੇ ਦਾ ਕਾਰੋਬਾਰ, ਕਰੋੜਾਂ ਦੀ ਹੈਰੋਇਨ ਸਮੇਤ ਆ ਗਏ ਕਾਬੂ 

ਗੁਰਦਾਸਪੁਰ

- ਪੁਲਿਸ ਜਿਲਾ ਗੁਰਦਾਸਪੁਰ ਦੇ ਥਾਣਾ ਤਿੱਬੜ ਦੀ ਪੁਲਿਸ ਨੇ ਇੱਕ ਨੌਜਵਾਨ ਕੁੜੀ ਮੁੰਡੇ ਨੂੰ ਗ੍ਰਿਫਤਾਰ ਕੀਤਾ ਹੈ। ਜੋ ਐਸ਼ ਪ੍ਰਸਤੀ ਦੀ ਜ਼ਿੰਦਗੀ ਜੀਣ ਲਈ ਰਲ ਕੇ ਚਿੱਟਾ ਵੇਚਦੇ ਸੀ। ਇਹਨਾਂ ਪਾਸੋਂ ਡੇਢ ਕਰੋੜ ਰੁਪਏ ਤੋਂ ਵੱਧ ਮੁੱਲ ਦੀ 257 ਗ੍ਰਾਮ ਹੈਰੋਇਨ ਅਤੇ 35 ਸੌ ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ।

ਥਾਣਾ ਤਿਬੜ ਦੇ ਐਸਐਚ ਓ ਅੰਮ੍ਰਿਤਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਔਜਲਾ ਬਾਈਪਾਸ ਵਿਖੇ ਨਾਕਾਬੰਦੀ ਦੌਰਾਨ ਐਕਟੀਵਾ ਸਵਾਰ ਲੀਆ ਪੁੱਤਰੀ ਸੁਰਿੰਦਰ ਮਸੀਹ ਅਤੇ ਅਜੇ ਸਰਮਾ ਪੁਤਰ ਰਮੇਸ ਕੁਮਾਰ ਨੂੰ ਰੋਕਿਆ ਗਿਆ ਅਤੇ ਜਦੋਂ ਲੜਕੀ ਲੀਆ ਦੇ ਹੱਥ ਵਿੱਚ ਫੜੇ ਕਾਲੇ ਰੰਗ ਦੇ ਮੋਮੀ ਲਿਫਾਫੇ ਨੂੰ ਚੈਕ ਕੀਤਾ ਗਿਆ ਤਾਂ ਉਸ ਸ ਵਿਚੋ 257 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਜਦਕਿ ਅਜੇ ਸਰਮਾਂ ਦੀ ਤਲਾਸੀ ਕਰਨ ਤੇ ਉਸਦੀ ਜੇਬ ਵਿਚੋ ਇੱਕ ਇਲੈਕਟ੍ਰੋਨਿਕ ਕੰਡਾ, ਇੱਕ ਮੋਬਾਇਲ ਫੋਨ ਅਤੇ 3500/-ਰੁਪਏ ਡਰੱਗ ਮਨੀ ਬਰਾਮਦ ਹੋਈ ਹੈ। 

ਐਸ ਐਚ ਓ ਅੰਮ੍ਰਿਤਪਾਲ ਨੇ ਦੱਸਿਆ ਕਿ ਲੜਕਾ ਤੇ ਲੜਕੀ ਆਪਸ ਵਿੱਚ ਦੋਸਤ ਹਨ ਤੇ ਦੋਵੇਂ ਮਿਲ ਕੇ ਹੈਰੋਇਨ ਵੇਚਣ ਦਾ ਕੰਮ ਪਿਛਲੇ ਕੁਝ ਸਮੇਂ ਤੋਂ ਕਰ ਰਹੇ ਸਨ ਪਰ ਇਨਾ ਖਿਲਾਫ ਪਹਿਲਾਂ ਕੋਈ ਮਾਮਲਾ ਦਰਜ ਨਹੀਂ ਹੈ। ਇਹਨਾਂ ਨੂੰ ਗ੍ਰਿਫਤਾਰ ਕਰਕੇ ਪੁਲਿਸ ਰਿਮਾਂਡ ਲੈ ਕੇ ਵਧੇਰੇ ਪੁੱਛ ਗਿੱਛ ਕੀਤੀ ਜਾਏਗੀ ਅਤੇ ਇਹ ਜਾਣਕਾਰੀ ਹਾਸਿਲ ਕੀਤੀ ਜਾਏਗੀ ਕਿ ਇਹ ਹੀਰੋਇਨ ਕਿੱਥੋਂ ਲਿਆਂਦੇ ਸੀ ਅਤੇ ਕਿੱਥੇ ਕਿੱਥੇ ਵੇਚਦੇ ਸੀ।

Source babushahi