:

ਸਵੇਰੇ ਤੜਕਸਾਰ ਦੁਕਾਨ ਦੇ ਸ਼ਟਰ ਤੋੜ ਕੇ ਕੀਤੀ ਗਈ ਚੋਰੀ ਦੀ ਕੋਸ਼ਿਸ਼


ਸਵੇਰੇ ਤੜਕਸਾਰ ਦੁਕਾਨ ਦੇ ਸ਼ਟਰ ਤੋੜ ਕੇ ਕੀਤੀ ਗਈ ਚੋਰੀ ਦੀ ਕੋਸ਼ਿਸ਼ 

ਲੋਕਾਂ ਦੇ ਆਣ ਤੇ ਚੋਰੀ ਕੀਤੇ ਬਿਨਾਂ ਭੱਜੇ ਚੋਰ 

ਗੁਰਦਾਸਪੁਰ: 

ਗੁਰਦਾਸਪੁਰ ਦੇ ਕਸਬਾ ਦੀਨਾ ਨਗਰ ਵਿਖੇ ਚੋਰਾਂ ਦੇ ਹੌਸਲੇ ਪੂਰੇ ਬੁਲੰਦ ਹਨ ਅਤੇ ਚੋਰ ਨਿੱਤ ਨਵੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਤੜਕਸਾਰ  ਤਾਰਾਗੜੀ ਮੋੜ ਪੁਲਿਸ ਨਾਕੇ ਤੋਂ ਮਹਿਜ 100 ਮੀਟਰ ਦੀ ਦੂਰੀ ਤੇ ਬੇਖੌਫ ਚੋਰਾਂ ਨੇ ਇੱਕ ਦੁਕਾਨ ਦੇ ਸ਼ਟਰ ਦੀਆਂ ਕੁੰਡੀਆਂ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੈਰ ਕਰਨ ਵਾਲੇ ਲੋਕਾਂ ਦੇ ਆਉਣ ਤੇ ਬਿਨਾਂ ਚੋਰੀ ਕੀਤੇ ਹੀ ਉਥੋਂ ਭੱਜ ਗਏ।ਜੈ ਮਾਂ ਸੋਲਰ ਸਿਸਟਮ ਦੇ ਦਫਤਰ ਦੇ ਮਾਲਕ ਰਾਕੇਸ਼ ਸੈਣੀ ਨੇ ਦੱਸਿਆ ਕਿ ਉਹਨਾਂ ਨੂੰ ਸਵੇਰੇ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੇ ਆਫਿਸ ਦੇ ਤਾਲੇ ਟੁੱਟੇ ਹੋਏ ਹਨ । ਜਦੋਂ ਉਹ ਦੁਕਾਨ ਤੇ ਆਏ ਤਾਂ ਦੇਖਿਆ ਕਿ ਚੋਰਾਂ ਵੱਲੋਂ ਤਾਲੇ ਨਹੀਂ ਤੋੜੇ ਗਏ ਪਰ ਜਿਨਾਂ ਕੁੰਡੀਆਂ ਨਾਲ ਤਾਲੇ ਲਗਾਏ ਜਾਂਦੇ ਹਨ ਉਹ ਕੁੰਡੀਆਂ ਹੀ ਤੋੜ ਦਿੱਤੀਆਂ ਗਈਆਂ ਹਨ। ਉਹਨਾਂ ਦੱਸਿਆ ਕਿ ਦੁਕਾਨ ਵਿੱਚ ਪਏ ਇਨਵਰਟਰ ਦਾ ਬੈਟਰਾ ਸ਼ਟਰ ਦੇ ਨੇੜੇ ਹੀ ਪਿਆ ਸੀ ਜਿਸ ਤੋਂ ਜ਼ਾਹਿਰ ਹੁੰਦਾ ਹੈ ਕਿ ਚੋਰਾਂ ਨੇ ਇਨਵਰਟਰ ਦੇ ਬੈਟਰੇ ਆਦਿ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸ਼ਾਇਦ ਲੋਕਾਂ ਦੇ ਆਉਣ ਤੇ ਇਸ ਵਿੱਚ ਕਾਮਯਾਬ ਨਹੀਂ ਹੋ ਪਾਏ। 

ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਦਿਨੋਂ ਦਿਨ ਵੱਧ ਰਹੀਆਂ ਚੋਰੀਆਂ ਨੂੰ ਠੱਲ ਪਾਉਣ ਲਈ ਪੁਲਿਸ ਦੀ ਗਸ਼ਤ ਰਾਤ ਵੇਲੇ ਵਧਾਈ ਜਾਵੇ।


Source babushahi