:

ਦੋ ਨਸ਼ਾ ਤਸਕਰ 25 ਗ੍ਰਾਮ ਚਿੱਟੇ ਸਮੇਤ ਆਏ ਕਾਬੂ


ਦੋ ਨਸ਼ਾ ਤਸਕਰ 25 ਗ੍ਰਾਮ ਚਿੱਟੇ ਸਮੇਤ ਆਏ ਕਾਬੂ

ਗੁਰਦਾਸਪੁਰ, 

:  ਕਾਦੀਆਂ ਪੁਲਿਸ ਵੱਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨਾਂ ਵਿੱਚੋਂ ਇੱਕ ਕੋਲੋਂ10 ਗ੍ਰਾਮ ਹੈਰੋਇਨ  ਅਤੇ ਦੂਜੇ ਕੋਲੋਂ ਦੋ 15 ਗ੍ਰਾਮ  ਹੀਰੋਇਨ ਇੱਕ ਕੰਪਿਊਟਰਾਈਡ ਕੰਡਾ ਅਤੇ ਡਰੱਗ ਮਨੀ ਵੀ ਬਰਾਮਦ ਹੋਈ ਹੈ। ਕਾਦੀਆਂ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇਹਨਾਂ ਦੋਨਾਂ ਤੋਂ ਪੁੱਛਗਿੱਛ ਤੋਂ ਬਾਅਦ ਨਸ਼ੇ ਦੀ ਹੋਰ ਵੀ ਰਿਕਵਰੀ ਅਤੇ ਨਸ਼ਾ ਤਸਕਰਾਂ ਦੀਆਂ ਗਿਰਫਤਾਰੀਆਂ ਹੋਣ ਦੀ ਉਮੀਦ ਹੈ।
 ਥਾਣਾ ਮੁਖੀ ਕਾਦੀਆਂ ਪਲਵਿੰਦਰ ਸਿੰਘ ਨੇ ਦੱਸਿਆ ਕਿ ਦੋ ਵੱਖ ਵੱਖ ਨਸ਼ਾ ਤਸਕਰਾਂ ਨੂੰ ਵੱਖ-ਵੱਖ ਇਲਾਕਿਆਂ ਵਿੱਚੋਂ ਗਿਰਿਫਤਾਰ ਕੀਤਾ ਗਿਆ ਹੈ ‌ਜਿੰਨਾ ਵਿੱਚੋਂ ਇੱਕ ਅਮਨ ਕੁਮਾਰ ਵਾਸੀ ਪੁਰਾਣਾ ਸ਼ਾਲਾ ਪਾਸੋਂ 10 ਗ੍ਰਾਮ ਹੈਰੋਇਨ ਦੂਜੇ ਰੋਬਨ ਪ੍ਰੀਤ ਵਾਸੀ ਕਾਦੀਆਂ ਪਾਸੋਂ 15 ਗ੍ਰਾਮ ਹੈਰੋਇਨ , ਕੰਡਾ ਅਤੇ ਡਰੱਗ ਮਨੀ ਕੀਤੀ ਬਰਾਮਦ ਕੀਤੀ ਗਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਰੋਬਿਨ ਪ੍ਰੀਤ ਤੇ ਨਸ਼ਾ ਤਸਕਰੀ ਦੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਅਤੇ ਦੋਹਾਂ ਨੌਜਵਾਨਾਂ ਦੇ  ਅਗਲੇ ਪਿਛਲੇ ਲਿੰਕ ਖੰਗਾਲੇ ਜਾ ਰਹੇ ਹਨ। ਪੁੱਛਗਿੱਛ ਤੋਂ ਬਾਅਦ ਇਹਨਾਂ ਪਾਸੋਂ ਹੋਰ ਵੀ ਕਈ ਖੁਲਾਸੇ, ਰਿਕਵਰੀ ਅਤੇ ਗ੍ਰਿਫਤਾਰੀਆਂ ਹੋਣ ਦੀ ਉਮੀਦ ਹੈ। ਉਹਨਾਂ ਕਿਹਾ ਕਿ ਨਸ਼ਾ ਕਾਦੀਆਂ ਸ਼ਹਿਰ ਵਿੱਚ ਬਿਲਕੁਲ ਨਹੀਂ ਵਿਕਣ ਦਿੱਤਾ ਜਾਵੇਗਾ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਵੀ ਨਹੀਂ ਜਾਵੇਗਾ ਬੇਸ਼ੱਕ ਉਸ ਦ ਲਿੰਕ ਕਿੰਨੇ ਹੀ ਉੱਪਰ ਤੱਕ ਕਿਉਂ ਨਾ ਹੋਣ।


Source babushahi