:

ਸ਼ਹੀਦੀ ਦਿਹਾੜੇ 'ਤੇ ਜਾਣ ਵਾਲੀ ਤੇਜ਼ ਸਪੀਡ ਟਰਾਲੀ ਦਾ ਰਾਹ 'ਚ ਹੋਇਆ ਬੁਰਾ ਹਾਲ


ਸ਼ਹੀਦੀ ਦਿਹਾੜੇ 'ਤੇ ਜਾਣ ਵਾਲੀ ਤੇਜ਼ ਸਪੀਡ ਟਰਾਲੀ ਦਾ ਰਾਹ 'ਚ ਹੋਇਆ ਬੁਰਾ ਹਾਲ
 
ਖੰਨਾ

ਸ਼ਹੀਦੀ ਦਿਹਾੜੇ ਚਲ ਰਹੇ ਨੇ, ਇਸ ਦੌਰਾਨ ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਸ਼ਹੀਦਾਂ ਨੂੰ ਨਤਮਸਤਕ ਹੋਣ ਸੰਗਤਾਂ ਆਪਣੇ ਆਪਣੇ ਵਾਹਨਾਂ ਤੇ ਪਹੁੰਚ ਰਹਿਆ ਹਨ, ਇਸ ਦੌਰਾਨ ਕੁਝ ਲੋਕ ਆਪਣੀ ਅਣਗਹਿਲੀ ਕਾਰਨ ਕਈ ਲੋਕਾਂ ਦੀ ਜਾਨ ਖ਼ਤਰੇ ਵਿੱਚ ਪਾ ਦਿੰਦੇ ਹਨ।
ਅਜਿਹਾ ਹੀ ਮਾਮਲਾ ਸਾਹਮਣੇ ਆਇਆ ਖੰਨਾ ਜੀ ਟੀ ਰੋਡ ਤੇ, ਜਿੱਥੇ ਕਪੂਰਥਲਾ ਤੋਂ ਫ਼ਤਹਿਗੜ੍ਹ ਸਾਹਿਬ ਜਾ ਰਹੀ ਇਕ ਟਰਾਲੀ ਟਰੈਕਟਰ ਚਾਲਕ ਦੀ ਅਣਗਹਿਲੀ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ 2 ਵਿਅਕਤੀ ਫੱਟੜ ਹੋ ਗਏ।
ਗ਼ਨੀਮਤ ਇਹ ਰਹੀ ਕੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ, ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਟਰਾਲੀ ਦੀ ਰਫ਼ਤਾਰ ਵਿਖਾਈ ਦੇ ਰਹੀ ਹੈ, ਰਾਹਗੀਰਾਂ ਅਨੁਸਾਰ ਚਾਲਕ ਗ਼ਲਤ ਢੰਗ ਨਾਲ ਟਰਾਲੀ ਚਲਾ ਰਿਹਾ ਸੀ ਜਿਸ ਕਾਰਣ 2 ਵਿਅਕਤੀਆਂ ਦੇ ਸੱਟ ਵੱਜੀ ਹੈ, ਖੰਨਾ ਸਿਵਲ ਹਸਪਤਾਲ ਦੇ ਡਾਕਟਰ ਨੇ ਵੀ ਦੱਸਿਆ ਹਾਦਸੇ 'ਚ 2 ਵਿਅਕਤੀ ਫੱਟੜ ਹੋਏ ਹਨ। 


Source babushahi