ਬਰਨਾਲਾ – ਪੱਕਾ ਕਾਲਜ ਰੋਡ ਦੀ ਇੱਕ ਦੁਕਾਨ ਤੋਂ ਦੁਕਾਨਦਾਰ ਦੇ ਸਾਹਮਣੇ ਹੀ ਮੋਬਾਇਲ ਚੱਕ ਕੇ ਭੱਜ ਗਿਆ ਚੋਰ
- Admin Default
- 29 Dec, 2024 03:26
ਬਰਨਾਲਾ – ਪੱਕਾ ਕਾਲਜ ਰੋਡ ਦੀ ਇੱਕ ਦੁਕਾਨ ਤੋਂ ਦੁਕਾਨਦਾਰ ਦੇ ਸਾਹਮਣੇ ਹੀ ਮੋਬਾਇਲ ਚੱਕ ਕੇ ਭੱਜ ਗਿਆ ਚੋਰ
ਬਰਨਾਲਾ
ਪੱਕਾ ਕਾਲਜ ਰੋਡ ਦੀ ਇੱਕ ਦੁਕਾਨ ਤੋਂ ਦੁਕਾਨਦਾਰ ਦੇ ਸਾਹਮਣੇ ਹੀ ਇੱਕ ਮੋਬਾਈਲ ਚੋਰ ਮੋਬਾਈਲ ਚੁੱਕ ਕੇ ਭੱਜ ਗਿਆ। ਦੁਕਾਨਦਾਰ ਉਸਦੇ ਮਗਰ ਭੱਜਿਆ ਲੇਕਿਨ ਉਹ ਕਾਬੂ ਨਹੀਂ ਆਇਆ। ਇਸ ਦੀ ਸੂਚਨਾ ਦੁਕਾਨਦਾਰ ਨੇ ਪੁਲਿਸ ਨੂੰ ਕਰ ਦਿੱਤੀ ਹੈ।ਹੋਇਆ ਇੰਜ ਪੱਕਾ ਕਾਲਜ ਰੋਡ ਦੇ ਐਚਡੀਐਫਸੀ ਬੈਂਕ ਦੇ ਕੋਲ ਹੇਅਰ ਕਟਿੰਗ ਸੈਲੂਨ ਦੀ ਛੋਟੀ ਜਿਹੇ ਦੁਕਾਨ ਕਰਨ ਵਾਲੇ ਗੋਪੀ ਦੀ ਦੁਕਾਨ ਤੋਂ ਇਕ ਚੋਰ ਮੋਬਾਇਲ ਚੱਕ ਕੇ ਭੱਜ ਗਿਆ। ਉਸਨੇ ਕਿਹਾ ਕਿ ਉਹ ਆਪਣੀ ਦੁਕਾਨ ਦੇ ਬਾਹਰ ਹੀ ਖੜਾ ਸੀ। ਇਕ ਚੋਰ ਉਸ ਦੀ ਦੁਕਾਨ ਦੇ ਅੰਦਰ ਵੜਿਆ। ਉਸ ਨੂੰ ਲੱਗਿਆ ਕਿ ਇਹ ਕੋਈ ਗਾਹਕ ਹੈ। ਉਸ ਦਾ ਸੈਲਫ ਦੇ ਉੱਤੇ ਹੀ ਮੋਬਾਈਲ ਸੈਲਫ ਦੇ ਉੱਤੇ ਹੀ ਪਿਆ ਸੀ। ਜਿਉਂ ਹੀ ਉਹ ਆਪਣੀ ਦੁਕਾਨ ਦੇ ਅੰਦਰ ਜਾਣ ਲੱਗਾ ਤਾਂ ਕੁਝ ਹੀ ਸਕਿੰਡਾਂ ਵਿੱਚ ਉਸਨੇ ਮੋਬਾਈਲ ਚੱਕਿਆ ਤੇ ਭੱਜ ਗਿਆ। ਉਹ ਕੁਝ ਦੂਰੀ ਤੱਕ ਉਸਦੇ ਮਗਰ ਭੱਜਿਆ ਲੇਕਿਨ ਉਹ ਹੱਥ ਨਹੀਂ ਆਇਆ। ਦਿਨ ਦਿਹਾੜੇ ਭੀੜ ਭਾੜ ਵਾਲੇ ਇਲਾਕੇ ਵਿੱਚ ਹੋਈ ਇਸ ਘਟਨਾ ਤੋਂ ਲੋਕਾਂ ਦੇ ਵਿੱਚ ਰੋਸ ਦਾ ਮਾਹੌਲ ਹੈ। ਅਜਿਹੀਆਂ ਘਟਨਾ ਤੇ ਕਾਬੂ ਪਾਉਣ ਦੀ ਲੋਕਾਂ ਨੇ ਪੁਲਿਸ ਤੋਂ ਅਪੀਲ ਕੀਤੀ ਹੈ। ਦੱਸ ਦਈਏ ਕਿ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਹਨ। ਜਿਨਾਂ ਦਾ ਪਰਚਾ ਵੀ ਦਰਜ ਨਹੀਂ ਹੁੰਦਾ ਜੋ ਆਨ ਰਿਕਾਰਡ ਹੋਣ ਤੋਂ ਰਹਿ ਜਾਂਦੀਆਂ ਹਨ।







