Breaking– ਬਰਨਾਲਾ ਦੇ ਹੰਡਿਆ ਆ ਬਾਜ਼ਾਰ ਵਿੱਚ ਲੱਗੀ ਭਿਆਨਕ ਅੱਗ
- Admin Default
- 30 Dec, 2024 05:28
Breaking– ਬਰਨਾਲਾ ਦੇ ਹੰਡਿਆ ਆ ਬਾਜ਼ਾਰ ਵਿੱਚ ਲੱਗੀ ਭਿਆਨਕ ਅੱਗ
ਬਰਨਾਲਾ
ਬਰਨਾਲਾ ਦੇ ਹੰਡਿਆਇਆ ਬਾਜ਼ਾਰ ਵਿੱਚ ਇੱਕ ਘਰ ਵਿੱਚ ਭਿਆਨਕ ਅੱਗ ਲੱਗ ਗਈ ਹੈ। ਇਸ ਦਾ ਕਿੰਨਾ ਨੁਕਸਾਨ ਹੋਇਆ ਤੇ ਅੱਗ ਲੱਗਣ ਦੇ ਕੀ ਕਾਰਨ ਹਨ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ। ਵੱਡੀ ਸੰਖਿਆ ਵਿੱਚ ਲੋਕ ਮੌਕੇ ਤੇ ਪਹੁੰਚੇ ਹੋਏ ਹਨ। ਫਾਇਰ ਬਿਗਰੇਡ ਦੀਆਂ ਗੱਡੀਆਂ ਅੱਗ ਤੇ ਕਾਬੂ ਪਾ ਰਹੀਆਂ ਹਨ। ਇਹ ਇਹ ਅੱਗ ਹੰਢਾਇਆ ਬਾਜ਼ਾਰ ਵਿੱਚ ਸੁਨਿਆਰਾ ਮਾਰਕੀਟ ਦੇ ਕੋਲ ਕਾਰਨਰ ਵਾਲੀ ਬਿਲਡਿੰਗ ਵਿੱਚ ਲੱਗੀ ਦੱਸੀ ਜਾ ਰਹੀ ਹੈ। ਹੰਡਿਆਇਆ ਬਾਜ਼ਾਰ ਦੀ ਨੁੱਕਰ ਤੇ ਛਤਰੀ ਵਾਲੇ ਮੋਰੇ ਵਿੱਚ ਇਹ ਅੱਗ ਲੱਗੀ ਦੱਸੀ ਜਾ ਰਹੀ ਹੈ। ਇਸ ਘਰ ਦੇ ਮਾਲਕ ਦਾ ਨਾਮ ਭਾਨਾ ਪੱਛਮਾ ਵਾਲਾ ਦੱਸਿਆ ਜਾ ਰਿਹਾ ਹੈ। ਰਾਹਤ ਦੇ ਕੰਮ ਲਗਾਤਾਰ ਜਾਰੀ ਹਨ।
ਅਪਡੇਟ
ਮੌਕੇ ਤੇ ਆਸੇ–ਪਾਸੇ ਖੜੇ ਲੋਕਾਂ ਦੇ ਅਨੁਸਾਰ ਇਹ ਅੱਗ ਤੀਸਰੀ ਮੰਜ਼ਿਲ ਤੇ ਲੱਗੀ ਸੀ। ਇਕਦਮ ਇਸ ਦਾ ਧਮਾਕਾ ਹੋਇਆ ਸੀ ਇਹ ਅੱਗ ਗੀਜ਼ਰ ਦੇ ਫਟਣ ਨਾਲ ਲੱਗੀ ਦੱਸੀ ਜਾ ਰਹੀ ਹੈ। ਘਰ ਵਿੱਚ ਮੌਜੂਦ ਲੋਕਾਂ ਨੇ ਆਪਣੇ ਘਰ ਤੋਂ ਦੂਸਰੇ ਘਰ ਦੀ ਛੱਤ ਤੇ ਜਾ ਕੇ ਆਪਣੀ ਜਾਨ ਬਚਾਈ। ਜੇਕਰ ਅੱਗ ਤੇ ਜਲਦੀ ਕਾਬੂ ਨਾ ਪਾਇਆ ਜਾਂਦਾ ਤੇ ਇਹ ਅੱਗ ਆਸੇ ਪਾਸੇ ਦੇ ਘਰਾਂ ਵਿੱਚ ਵੀ ਫੈਲ ਸਕਦੀ ਸੀ। ਜਿਸ ਪਰਿਵਾਰ ਦੇ ਘਰ ਵਿੱਚ ਅੱਗ ਲੱਗੀ ਉਹ ਉਨੀ ਕੱਪੜਿਆਂ ਆਦਿ ਦਾ ਕੰਮ ਕਰਦੇ ਹਨ ਅਤੇ ਉਹਨਾਂ ਦਾ ਕੁਝ ਸਟੋਕ ਰੱਖਿਆ ਹੋਇਆ ਸੀ ਜੋ ਅੱਗ ਵਿੱਚ ਜਲ ਗਿਆ। ਨੁਕਸਾਨ ਕਿੰਨਾ ਹੋਇਆ ਫਿਲਹਾਲ ਇਸ ਦਾ ਅੰਦਾਜ਼ਾ ਨਹੀਂ ਹੈ। ਲੇਕਿਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਫਾਇਰ ਬਿਗਰੇਡ ਦੇ ਮੁਲਾਜ਼ਮ ਇਕਬਾਲ ਸਿੰਘ ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ। ਇਹ ਹਾਦਸਾ ਗੀਜ਼ਰ ਦੇ ਫਟਣ ਨਾਲ ਹੋਇਆ ਦੱਸਿਆ ਜਾ ਰਿਹਾ ਹੈ।