ਬਰਨਾਲਾ– ਸਹੁਰਿਆਂ ਨੇ ਮਾਰ ਦਿੱਤੀ ਦੋ ਮਹੀਨੇ ਪਹਿਲਾਂ ਵਿਆਹੀ ਕੁੜੀ, ਚਾਰ ਜਣਿਆਂ ਤੇ ਹੋ ਗਿਆ ਪਰਚਾ
- Admin Default
- 30 Dec, 2024 12:26
ਬਰਨਾਲਾ– ਸਹੁਰਿਆਂ ਨੇ ਮਾਰ ਦਿੱਤੀ ਦੋ ਮਹੀਨੇ ਪਹਿਲਾਂ ਵਿਆਹੀ ਕੁੜੀ, ਚਾਰ ਜਣਿਆਂ ਤੇ ਹੋ ਗਿਆ ਪਰਚਾ
ਬਰਨਾਲਾ
ਜਿਲਾ ਬਰਨਾਲਾ ਦੀ ਰਹਿਣ ਵਾਲੀ ਇੱਕ ਕੁੜੀ ਨੂੰ ਬਠਿੰਡਾ ਦੇ ਵਿੱਚ ਉਸਦੇ ਸਹੁਰੇ ਪਰਿਵਾਰ ਵੱਲੋਂ ਮਾਰ ਦਿੱਤੇ ਜਾਣ ਦਾ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਕੁੜੀ ਜ਼ਿਲ੍ਹਾ ਬਰਨਾਲਾ ਦੇ ਭਦੌੜ ਕਸਬੇ ਦੀ ਰਹਿਣ ਵਾਲੀ ਸੀ। ਮ੍ਰਿਤਕ ਲੜਕੀ ਅਰਸ਼ਦੀਪ ਕੌਰ ਦੇ ਪਿਤਾ ਅਜਮੇਰ ਸਿੰਘ ਨੇ ਪੁਲਿਸ ਨੂੰ ਦੱਸਿਆ ਉਸ ਦੀ ਬੇਟੀ ਅਰਸ਼ਦੀਪ ਕੌਰ ਦੀ ਸ਼ਾਦੀ 11 ਅਕਤੂਬਰ ਨੂੰ ਇਸੇ ਸਾਲ ਬਲਵਿੰਦਰ ਸਿੰਘ ਨਿਵਾਸੀ ਬਠਿੰਡਾ ਨਾਲ ਹੋਈ ਸੀ। ਉਹ ਉਸਨੂੰ ਹਮੇਸ਼ਾ ਦਾਜ ਦਹੇਜ ਲਈ ਤੰਗ ਪਰੇਸ਼ਾਨ ਕਰਦੇ ਰਹਿੰਦੇ ਸਨ। ਉਹਨਾਂ ਨੂੰ ਅੱਜ ਸਵੇਰੇ ਕਰੀਬ 4 ਵਜੇ ਫੋਨ ਆਇਆ ਕਿ ਉਹਨਾਂ ਦੀ ਬੇਟੀ ਹਸਪਤਾਲ ਵਿੱਚ ਹੈ। ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹਨਾਂ ਦੀ ਬੇਟੀ ਦੀ ਮੌਤ ਹੋ ਚੁੱਕੀ ਸੀ। ਉਸ ਦੇ ਸਹੁਰੇ ਪਰਿਵਾਰ ਨੇ ਸਾਜਿਸ਼ ਰਚ ਕੇ ਉਸ ਦੀ ਬੇਟੀ ਨੂੰ ਮਾਰਿਆ ਹੈ। ਉਹਨਾਂ ਦੱਸਿਆ ਕਿ ਇਸ ਵਿੱਚ ਲੜਕੀ ਦਾ ਸਹੁਰਾ ਸੱਸ ਉਸ ਦਾ ਪਤੀ ਅਤੇ ਉਸਦੀ ਇੱਕ ਨਨਦ ਸ਼ਾਮਿਲ ਨੇ। ਪੁਲਿਸ ਨੇ ਲੜਕੀ ਦੇ ਪਤੀ ਬਲਵਿੰਦਰ ਸਿੰਘ, ਲੜਕੀ ਦੇ ਸਹੁਰੇ ਦਰਸ਼ਨ ਸਿੰਘ, ਲੜਕੀ ਦੀ ਸੱਸ ਬੇਅੰਤ ਕੌਰ ਅਤੇ ਲੜਕੀ ਦੀ ਨਨਾਣ ਅਰਸ਼ਦੀਪ ਕੌਰ ਤੇ ਪਰਚਾ ਦਰਜ ਕਰ ਲਿਆ ਹੈ।

ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ
ਮ੍ਰਿਤਕ ਲੜਕੀ ਦੇ ਰਿਸ਼ਤੇਦਾਰ ਵਿਰਲਾਪ ਕਰਦੇ ਹੋਏ







