ਧੁੰਦ ਨੇ ਕੱਢ ਦਿੱਤੇ ਵੱਟ, ਗੁਰਦਾਸਪੁਰ ਅਤੇ ਬਟਾਲਾ ਦੇ ਵਿਜੀਬਿਲਟੀ ਜ਼ੀਰੋ ਦੇ ਬਰਾਬਰ ਹੋਈ
- Admin Default
- 02 Jan, 2025 07:16
ਧੁੰਦ ਨੇ ਕੱਢ ਦਿੱਤੇ ਵੱਟ, ਗੁਰਦਾਸਪੁਰ ਅਤੇ ਬਟਾਲਾ ਦੇ ਵਿਜੀਬਿਲਟੀ ਜ਼ੀਰੋ ਦੇ ਬਰਾਬਰ ਹੋਈ
ਗੁਰਦਾਸਪਰ
ਪੂਰੇ ਪੰਜਾਬ ਵਾਂਗ ਗੁਰਦਾਸਪੁਰ ਵਿੱਚ ਵੀ ਮੌਸਮ ਨੇ ਕਰਵਟ ਲੈ ਲਈ ਹੈ ਅਤੇ ਠੰਡ ਦਾ ਜੋਰ ਤੇਜ਼ੀ ਨਾਲ ਵੱਧਦਾ ਜਾ ਰਿਹਾ ਹੈ । ਸ਼ੁਕਰਵਾਰ ਸਾਰਾ ਦਿਨ ਰੁਕ ਰੁਕ ਕੇ ਬਾਰਿਸ਼ ਹੁੰਦੀ ਰਹੀ ਸੀ ਤੇ ਸ਼ਨੀਵਾਰ ਸਵੇਰ ਨੂੰ ਵੀ ਕਰੀਬ 9:30 ਵਜੇ ਤੱਕ ਹਲਕੀ ਬਾਰਿਸ਼ ਗੁਰਦਾਸਪੁਰ ਵਿੱਚ ਹੋਈ। ਸ਼ਨੀਵਾਰ ਨੂੰ 12 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ ਸੀ ਜਿਸ ਕਾਰਨ ਖੁਸ਼ਕ ਸਰਦੀ ਤੋ ਤਾ ਬੇਸ਼ੱਕ ਲੋਕਾਂ ਨੂੰ ਰਾਹਤ ਮਿਲ ਗਈ ਹੈ ਅਤੇ ਖੁਸ਼ਕ ਸਰਦੀ ਨਾਲ ਹੋਣ ਵਾਲੀਆਂ ਬਿਮਾਰੀਆਂ ਵੀ ਖਤਮ ਹੋ ਗਈਆਂ ਹਨ ਪਰ ਫਿਰ ਵੀ ਡਾਕਟਰ ਸਰਦੀ ਤੋਂ ਬਚਾ ਕਰਨ ਦੀ ਸਲਾਹ ਦੇ ਰਹੇ ਹਨ।
ਐਤਵਾਰ ਨੂੰ ਬੇਸ਼ਕ ਬਾਰਸ਼ ਰੁਕ ਗਈ ਅਤੇ ਸੂਰਜ ਵੀ ਸਾਰਾ ਦਿਨ ਅਸਮਾਨ ਤੇ ਰਿਹਾ ਜਿਸ ਕਾਰਨ ਸੋਮਵਾਰ ਤੋਂ ਲਗਾਤਾਰ ਧੁੰਦ ਪੈਣੀ ਸ਼ੁਰੂ ਹੋ ਗਈ ਅਤੇ ਕਲ ਬੁੱਧਵਾਰ ਤੱਕ ਲਗਭਗ ਸਾਰਾ ਦਿਨ ਹੀ ਗਹਿਰੀ ਧੁੰਦ ਵਾਤਾਵਰਨ ਵਿੱਚ ਛਾਈ ਰਹੀ । ਤਿੰਨ ਦਿਨ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ। ਕਲ ਬੁੱਧਵਾਰ ਵੀ ਸੂਰਜ ਨੇ ਸਿਰਫ ਝਲਕ ਦਿਖਾਈ ਤੇ ਅੱਜ ਫੇਰ ਸਵੇਰ ਤੋਂ ਹੀ ਧੁੰਦ ਨਜ਼ਰ ਆ ਰਹੀ ਹੈ।
ਜਾਹਰ ਤੌਰ ਤੇ ਇਸ ਧੁੰਦਕਾਰਾ ਲੋਕਾਂ ਦੇ ਦਿਨਚਰਿਆ ਤੇ ਵੀ ਫਰਕ ਪਿਆ ਹੈ ਅਤੇ ਰੋਜ਼ਮਰਾ ਦੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਦੁੱਧ ਦਾ ਕਾਰੋਬਾਰ ਕਰਨ ਵਾਲੇ ਕਿਸਾਨ , ਗੁੱਜਰ ਅਤੇ ਹੋਰ ਲੋਕਾਂ ਦੇ ਨਾਲ ਨਾਲ ਸਬਜ਼ੀਆਂ ਆਦਿ ਦੇ ਵਪਾਰੀਆਂ ,ਕਾਰੋਬਾਰੀਆਂ ਜਿਨਾਂ ਨੂੰ ਆਪਣੇ ਕੰਮ ਲਈ ਸਵੇਰੇ ਸਵੇਰੇ ਉੱਠ ਕੇ ਨਿਕਲਣਾ ਪੈਂਦਾ ਸੀ ਨੂੰ ਆਪਣੇ ਸਮੇਂ ਵਿੱਚ ਪਰਿਵਰਤਨ ਕਰਨਾ ਪਿਆ ਹੈ ਜਦਕਿ ਮੌਸਮ ਕਾਰਨ ਸਕੂਲ ਵੀ ਬੰਦ ਕਰ ਦਿੱਤੇ ਗਏ ।
Source babushahi







