ਪੁਲਿਸ ਨੇ ਡੇਰੇ ਵਿੱਚ ਕੀਤੀ ਰੇਡ ਤਾਂ ਮਿਲਿਆ ਲਾਹਣ ਤੇ ਦੇਸੀ ਸ਼ਰਾਬ ਦਾ ਜਖੀਰਾ
- Admin Default
- 03 Jan, 2025 07:16
ਪੁਲਿਸ ਨੇ ਡੇਰੇ ਵਿੱਚ ਕੀਤੀ ਰੇਡ ਤਾਂ ਮਿਲਿਆ ਲਾਹਣ ਤੇ ਦੇਸੀ ਸ਼ਰਾਬ ਦਾ ਜਖੀਰਾ
ਗੁਰਦਾਸਪੁਰ
ਥਾਣਾ ਧਾਰੀਵਾਲ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਜ਼ਦੀਕੀ ਪਿੰਡ ਜਫਰਵਾਲ ਦੇ ਇੱਕ ਡੇਰੇ ਵਿੱਚ ਅੱਜ ਪੁਲਿਸ ਨੇ ਜਦੋਂ ਰੇਡ ਮਾਰੀ ਤਾਂ ਡੇਰੇ ਵਿੱਚੋਂ ਵੱਡੀ ਮਾਤਰਾ ਵਿੱਚ ਦੇਸੀ ਲਾਹਨ ਤੇ ਸ਼ਰਾਬ ਬਰਾਮਦ ਕੀਤੀ ਗਈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸਐਚ ਓ ਥਾਣਾ ਧਾਰੀਵਾਲ ਮੈਡਮ ਬਲਜੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਮੁਖਬਰ ਤੋ ਇਹ ਜਾਣਕਾਰੀ ਮਿਲੀ ਸੀ ਕਿ ਜਸਬੀਰ ਸਿੰਘ ਨਾਮਕ ਨੌਜਵਾਨ ਵੱਡੇ ਪੱਧਰ ਤੇ ਦੇਸੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਜਿਸ ਤੇ ਅੱਜ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨਾਲ ਰੇਡ ਕੀਤੀ ਤਾਂ ਸਾਢੇ ਚਾਰ ਸੌ ਲੀਟਰ ਲਾਹਣ ਤੇ ਇੱਕ ਕੈਨ ਦੇਸੀ ਸ਼ਰਾਬ ਦਾ ਬਰਾਮਦ ਹੋਇਆ। ਹਾਲਾਂਕਿ ਕਥਤ ਦੋਸ਼ੀ ਮੌਕੇ ਤੋਂ ਭੱਜਣ ਵਿੱਚ ਫਰਾਰ ਹੋ ਗਿਆ। ਐਸਐਚ ਓ ਥਾਣਾ ਧਾਰੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਜਲਦ ਹੀ ਇਸ ਦੋਸ਼ੀ ਨੂੰ ਕਾਬੂ ਕਰ ਲਿਆ ਜਾਏਗਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਵੱਲੋਂ ਨਸ਼ਿਆਂ ਦੇ ਖਿਲਾਫ ਮਾਨਯੋਗ ਐਸਐਸਪੀ ਗੁਰਦਾਸਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਵੱਡੀ ਮੁਹਿਮ ਚਲਾਈ ਜਾਏਗੀ
Source babushahi







