ਹੁਣ ਅਮਰੀਕਾ 'ਚ ਫਿਰ ਤੋਂ ਗੋਲੀਬਾਰੀ; 4 ਜਣੇ ਹਸਪਤਾਲ 'ਚ ਭਰਤੀ
- Admin Default
- 04 Jan, 2025 12:24
ਹੁਣ ਅਮਰੀਕਾ 'ਚ ਫਿਰ ਤੋਂ ਗੋਲੀਬਾਰੀ; 4 ਜਣੇ ਹਸਪਤਾਲ 'ਚ ਭਰਤੀ
ਵਾਸ਼ਿੰਗਟਨ ਡੀਸੀ
ਅਮਰੀਕਾ 'ਚ ਟਰੱਕ ਨਾਲ ਕੁਚਲੇ ਜਾਣ ਦੀ ਘਟਨਾ ਤੋਂ ਬਾਅਦ ਹੁਣ ਰਾਜਧਾਨੀ ਵਾਸ਼ਿੰਗਟਨ ਡੀਸੀ 'ਚ ਵੀ ਗੋਲੀਬਾਰੀ ਹੋਈ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਹੋਈ ਗੋਲੀਬਾਰੀ ਤੋਂ ਬਾਅਦ 4 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚ ਤਿੰਨ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਇਹ ਘਟਨਾ ਰਾਤ ਕਰੀਬ 9 ਵਜੇ ਵਾਪਰੀ। ਤਾਜ਼ਾ ਅਪਡੇਟ ਇਹ ਹੈ ਕਿ ਹਮਲੇ ਦੇ ਸਾਰੇ ਪੀੜਤ ਹੋਸ਼ ਵਿੱਚ ਹਨ ਅਤੇ ਸਾਹ ਲੈ ਰਹੇ ਹਨ। ਪਤਾ ਲੱਗਾ ਹੈ ਕਿ ਗੋਲੀਬਾਰੀ ਦੀ ਇਹ ਘਟਨਾ ਹੈਰੀ ਥਾਮਸ ਵੇ ਨੌਰਥ ਈਸਟ ਦੇ 1500 ਬਲਾਕ ਵਿੱਚ ਵਾਪਰੀ, ਜੋ ਕਿ ਨੋਮਾ-ਗੈਲਾਉਡੇਟ ਯੂ ਨਿਊਯਾਰਕ ਐਵੇਨਿਊ ਮੈਟਰੋ ਸਟੇਸ਼ਨ ਤੋਂ ਸਿਰਫ਼ 500 ਫੁੱਟ ਦੂਰ ਹੈ।
Source babushahi







