ਬਰਨਾਲਾ– ਪੱਕਾ ਕਾਲਜ ਰੋਡ ਤੇ ਕੁੜੀ ਤੋਂ ਮੋਬਾਇਲ ਖੋ ਕੇ ਭੱਜਦਾ ਚੋਰ ਲੋਕਾਂ ਦੇ ਫੜ ਲਿਆ
- Admin Default
- 07 Jan, 2025 15:22
ਬਰਨਾਲਾ– ਪੱਕਾ ਕਾਲਜ ਰੋਡ ਤੇ ਕੁੜੀ ਤੋਂ ਮੋਬਾਇਲ ਖੋ ਕੇ ਭੱਜਦਾ ਚੋਰ ਲੋਕਾਂ ਦੇ ਫੜ ਲਿਆ
ਬਰਨਾਲਾ
ਪੱਕਾ ਕਾਲਜ ਰੋਡ ਤੇ ਇੱਕ ਕੁੜੀ ਤੋਂ ਮੋਬਾਇਲ ਖੋ ਕੇ ਭੱਜਣ ਦੀ ਕੋਸ਼ਿਸ਼ ਕਰਦਾ ਇੱਕ ਚੋਰ ਲੋਕਾਂ ਨੇ ਦਬੋਚ ਲਿਆ ਅਤੇ ਉਸਦੀ ਛਿੱਤਰ ਪਰੇਡ ਕੀਤੀ। ਕ੍ਰਿਸ਼ਨਾ ਗਲੀ ਦੇ ਕੋਲ ਪੱਕਾ ਕਾਲਜ ਰੋਡ ਤੇ ਇੱਕ ਚੋਰ ਲੋਕਾਂ ਨੇ ਫੜ ਲਿਆ। ਕੁੜੀ ਨੇ ਦੱਸਿਆ ਕਿ ਉਹ ਸੜਕ ਤੇ ਜਾ ਰਹੀ ਸੀ ਤਾਂ ਦੋ ਬਾਈਕ ਸਵਾਰਾਂ ਨੇ ਉਹਨਾਂ ਉਸ ਤੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਮੋਬਾਈਲ ਖੋਹ ਵੀ ਲਿਆ ਸੀ ਪਰ ਅਚਾਨਕ ਧੱਕਾ ਮੁੱਕੀ ਵਿੱਚ ਬਾਈਕ ਦੇ ਮਗਰ ਬੈਠਾ ਮੋਬਾਇਲ ਖੋਹਣ ਵਾਲਾ ਚੋਰ ਬਾਈਕ ਤੋਂ ਹੇਠਾਂ ਡਿੱਗ ਪਿਆ ਅਤੇ ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਿਆ ਲੋਕਾਂ ਨੇ ਫੜ ਕੇ ਉਸ ਦੀ ਛਿੱਤਰ ਪਰੇਡ ਕੀਤੀ। ਇਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਨਿਯਮਾਂ ਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।







