:

ਕਲਯੁਗੀ ਭਰਾ ਵੱਲੋਂ ਜ਼ਮੀਨ ਲਈ ਭਰਾ ਭਰਜਾਈ ਦਾ ਕਤਲ- ਮੁਲਜ਼ਮ ਗ੍ਰਿਫਤਾਰ


ਕਲਯੁਗੀ ਭਰਾ ਵੱਲੋਂ ਜ਼ਮੀਨ ਲਈ ਭਰਾ ਭਰਜਾਈ ਦਾ ਕਤਲ- ਮੁਲਜ਼ਮ ਗ੍ਰਿਫਤਾਰ

ਬਠਿੰਡਾ

ਬਠਿੰਡਾ ਪੁਲਿਸ ਨੇ  ਥਾਣਾ ਸਦਰ ਰਾਮਪੁਰਾ ਅਧੀਨ ਆਉਂਦੇ ਪਿੰਡ ਬਦਿਆਲਾ ’ਚ ਲੰਘੇ ਸੋਮਵਾਰ ਨੂੰ ਬਜ਼ੁਰਗ ਜੋੜੇ ਦੇ ਬੇਰਹਿਮੀ ਨਾਲ ਕੀਤੇ ਕਤਲ ਦਾ ਮਾਮਲਾ ਸੁਲਝਾ ਲਿਆ ਹੈ। ਇਹ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ  ਮ੍ਰਿਤਕ ਕਿਆਸ ਸਿੰਘ ਦਾ ਸਕਾ ਭਰਾ ਸੀ ਜਿਸ ਨੇ ਜਮੀਨੀ ਵੰਡ ਦੀ ਰੰਜਿਸ਼ ’ਚ ਆਪਣੀ ਸਕੀ ਭਰਜਾਈ ਅਤੇ ਭਰਾ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ। ਮਰਨ ਵਾਲਿਆਂ ਵਿੱਚ ਕਿਆਸ ਸਿੰਘ ਪੁੱਤਰ ਕਰਨੈਲ ਸਿੰਘ ਅਤੇ ਉਸ ਦੀ ਪਤਨੀ ਅਮਰਜੀਤ ਕੌਰ ਵਾਸੀਆਨ ਬਦਿਆਲਾ ਸ਼ਾਮਲ ਸਨ। ਥਾਣਾ ਸਦਰ ਪੁਲਿਸ ਨੇ ਮ੍ਰਿਤਕ ਦੀ ਲੜਕੀ ਕਿਰਨਦੀਪ ਕੌਰ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ। ਅੱਜ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਨੇ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਸਬੰਧ ਵਿੱਚ ਜਾਣਕਾਰੀ ਦਿੱਤੀ ਹੈ।  



Source babushahi