ਬਰਨਾਲਾ– ਮੋਬਾਈਲ ਵਪਾਰੀ ਦੇ ਸਿਰ ਵਿੱਚ ਰਾੜ ਮਾਰ ਕੇ ਹਜਾਰਾ ਰੁਪਏ ਲੁੱਟ ਕੇ ਲੁਟੇਰੇ ਹੋਏ ਫਰਾਰ
- Admin Default
- 09 Jan, 2025 11:41
ਬਰਨਾਲਾ– ਮੋਬਾਈਲ ਵਪਾਰੀ ਦੇ ਸਿਰ ਵਿੱਚ ਰਾੜ ਮਾਰ ਕੇ ਹਜਾਰਾ ਰੁਪਏ ਲੁੱਟ ਕੇ ਲੁਟੇਰੇ ਹੋਏ ਫਰਾਰ
ਬਰਨਾਲਾ
ਬਰਨਾਲਾ ਵਿੱਚ ਮੋਬਾਈਲਾਂ ਦੀ ਦੁਕਾਨ ਕਰਨ ਵਾਲੇ ਇਕ ਵਪਾਰੀ ਦੇ ਸਿਰ ਵਿੱਚ ਰਾੜ ਮਾਰ ਕੇ ਲੁਟੇਰੇ ਉਸ ਤੋਂ ਹਜਾਰਾ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਉਹ ਹੁਣ ਹਸਪਤਾਲ ਵਿੱਚ ਜਖਮੀ ਹਾਲਤ ਵਿੱਚ ਇਲਾਜ ਅਧੀਨ ਹੈ। ਦੁਕਾਨਦਾਰ ਬਰਨਾਲਾ ਦੇ ਬੱਸ ਸਟੈਂਡ ਕੋਲ ਮੰਨਤ ਮੋਬਾਇਲ ਦੇ ਨਾਮ ਤੇ ਦੁਕਾਨ ਚਲਾਉਂਦਾ ਹੈ। ਉਸ ਦੀ ਪਹਿਚਾਣ ਦੀਪਕ ਦੇ ਤੌਰ ਤੇ ਹੋਈ ਹੈ। ਜਾਣਕਾਰੀ ਅਨੁਸਾਰ ਉਹ ਤਪੇ ਦਾ ਰਹਿਣ ਵਾਲਾ ਹੈ। ਹਰ ਰੋਜ਼ ਸ਼ਾਮ ਨੂੰ ਆਪਣੀ ਦੁਕਾਨ ਤੇ ਕੰਮ ਖਤਮ ਕਰਕੇ ਉਹ ਬਾਈਕ ਤੇ ਤਪੇ ਜਾਂਦਾ ਹੈ। ਜਦੋਂ ਉਹ ਬਰਨਾਲੇ ਤੋਂ ਰਾਤ ਨੂੰ ਕਰੀਬ ਸਾਢੇ 7 ਵਜੇ ਹੰਡਿਆਇਆ ਦੇ ਇਟਨ ਪਲਾਜਾ ਕੋਲ ਪਹੁੰਚਿਆ ਤਾਂ ਕੁਝ ਲੋਕਾਂ ਨੇ ਘੇਰ ਕੇ ਉਸਦੇ ਸਿਰ ਤੇ ਰਾੜ ਮਾਰੀ ਅਤੇ ਉਸ ਤੋਂ ਨਗਦੀ ਲੁੱਟ ਲਈ। ਹੁਣ ਉਸਨੂੰ ਡੀਐਮਸੀ ਲੁਧਿਆਣਾ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਉਹਨਾਂ ਨੂੰ ਕੁਝ ਸਮਾਂ ਪਹਿਲਾਂ ਇਸ ਘਟਨਾ ਦੀ ਸੂਚਨਾ ਮਿਲੀ ਹੈ ਅਤੇ ਉਹ ਇਸ ਦੀ ਜਾਂਚ ਕਰ ਰਹੇ ਹਨ।







