:

ਬਰਨਾਲਾ– ਧੁੰਦ ਕਾਰਨ ਭਿਆਨਕ ਸੜਕ ਹਾਦਸਾ, ਪੰਜ ਵਾਹਨ ਟਕਰਾਏ, ਇੱਕ ਦੀ ਮੌਤ


ਬਰਨਾਲਾ– ਧੁੰਦ ਕਾਰਨ ਭਿਆਨਕ ਸੜਕ ਹਾਦਸਾ, ਪੰਜ ਵਾਹਨ ਟਕਰਾਏ, ਇੱਕ ਦੀ ਮੌਤ

 ਬਰਨਾਲਾ

 ਬਰਨਾਲਾ ਏਰੀਆ ਦੇ ਅੰਦਰ ਸਵੇਰ ਤੋਂ ਪੈ ਰਹੀ ਸੰਘਣੀ ਧੁੰਦ ਕਾਰਨ ਇੱਕ ਭਿਆਨਕ ਹਾਦਸਾ ਸੜਕ ਹਾਦਸਾ ਹੋ ਗਿਆ ਹੈ। ਇਸ ਹਾਦਸੇ ਵਿੱਚ ਇੱਕ ਪੀਆਰਟੀਸੀ ਦੀ ਬੱਸ, ਇੱਕ ਕਾਰ, ਇੱਕ ਟਰੱਕ, ਇੱਕ ਇੱਟਾਂ ਵਾਲੀ ਟਰਾਲੀ ਅਤੇ ਹੋਰ ਵਾਹਣ ਟਕਰਾ ਗਏ ਹਨ। ਇਹ ਹਾਦਸਾ ਬਰਨਾਲਾ ਲੁਧਿਆਣਾ ਰੋਡ ਤੇ ਮਹਿਲ ਕਲਾਂ ਦੇ ਕੋਲੇ ਪਿੰਡ ਵਜੀਦਕੇ ਕੋਲ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪੰਜ ਵਾਹਣ ਆਪਸ ਵਿੱਚ ਟਕਰਾ ਗਏ ਹਨ। ਦੋ ਵਾਹਨਾਂ ਦੀ ਟੱਕਰ ਹੋਣ ਤੋਂ ਬਾਅਦ ਪਿੱਛੇ ਆ ਰਹੇ ਵਾਹਣਾਂ ਨੂੰ ਧੁੰਦ ਕਾਰਨ ਦਿਖਾਈ ਨਹੀਂ ਦਿੱਤਾ। ਜਿਸ ਦੇ ਚਲਦਿਆਂ ਪਿਛਲੇ ਵਾਹਣ ਵੀ ਆਪਸ ਵਿੱਚ ਟਕਰਾ ਗਏ। ਇਸ ਹਾਦਸੇ ਵਿੱਚ ਇੱਕ ਲੜਕੀ ਦੇ ਮਾਰੇ ਜਾਣ ਦੀ ਖਬਰ ਹੈ। ਪੁਲਿਸ ਅਤੇ ਬਚਾਓ ਕਰਮੀ ਮੌਕੇ ਤੇ ਪਹੁੰਚ ਗਏ ਹਨ।

ਰਾਏਕੋਟ ਦੇ ਕਾਲਜ ਵਿੱਚ ਲੱਗੇ ਇੱਕ ਲੈਕਚਰਾਰ ਦੀ ਹਾਦਸੇ ਵਿੱਚ ਹੋਈ ਮੌਤ 

ਇਸ ਹਾਦਸੇ ਵਿੱਚ ਰਾਏਕੋਟ ਦੇ ਇੱਕ ਕਾਲਜ ਵਿੱਚ ਪੜਾਉਦੀ ਲੈਕਚਰਾਰ ਅਨੂਪ੍ਰੀਆ ਦੀ ਮੌਤ ਹੋ ਗਈ। 

ਲੈਕਚਰਾਰ ਅਨੂਪ੍ਰੀਆ


ਥਾਣਾ ਠੁਲੀਵਾਲ ਦੀ ਐਸਐਚਓ ਕਿਰਨ ਕੌਰ ਨੇ ਦੱਸਿਆ ਕਿ ਪੀਆਰਟੀਸੀ ਬੱਸ ਵਿੱਚ ਕੁਝ ਕਾਰਾਂ ਦੀ ਟੱਕਰ ਹੋ ਗਈ ਤੇ ਇਹ ਹਾਦਸਾ ਵਾਪਰਿਆ। ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਵੱਡੀ ਸੰਖਿਆ ਵਿੱਚ ਲੋਕ ਮੌਕੇ ਦੇ ਇਕੱਠੇ ਹੋ ਗਏ ਅਤੇ ਸੜਕਾਂ ਤੇ ਆ ਰਹੀਆਂ ਗੱਡੀਆਂ ਦਾ ਵੀ ਜਾਮ ਲੱਗ ਗਿਆ।
 ਅਪਡੇਟ ਜਲਦੀ