:

CM Haryana ਨਾਇਬ ਸੈਣੀ ਅਚਾਨਕ ਪੁੱਜੇ ਪੰਜਾਬ ਭਾਜਪਾ ਦਫ਼ਤਰ -ਕਾਲ ਸੈਂਟਰ ਚ ਦੇਖੋ ਕੀ ਕੀਤੀ ਗੱਲਬਾਤ


CM Haryana ਨਾਇਬ ਸੈਣੀ ਅਚਾਨਕ ਪੁੱਜੇ ਪੰਜਾਬ ਭਾਜਪਾ ਦਫ਼ਤਰ -ਕਾਲ ਸੈਂਟਰ ਚ ਦੇਖੋ ਕੀ ਕੀਤੀ ਗੱਲਬਾਤ

ਚੰਡੀਗੜ੍ਹ


- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅਚਾਨਕ ਪੁੱਜੇ ਪੰਜਾਬ ਭਾਜਪਾ ਦਫ਼ਤਰ । ਉਨ੍ਹਾਂ ਮਿਸਡ ਕਾਲ ਰਾਹੀਂ ਭਾਜਪਾ ਪੰਜਾਬ ਪਰਿਵਾਰ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਨੇ ਇਨ੍ਹਾਂ ਮੈਂਬਰਾਂ ਦੀ ਤਸਦੀਕ ਪ੍ਰਕਿਰਿਆ ਦਾ ਜਾਇਜ਼ਾ ਲਿਆ ਅਤੇ ਪਾਰਟੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।

ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਕਸਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਵਿੱਚ ਭਾਜਪਾ ਪਰਿਵਾਰ ਦੀ ਭੂਮਿਕਾ ਮਹੱਤਵਪੂਰਨ ਹੈ। ਨਵੇਂ ਮੈਂਬਰਾਂ ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਕਿਹਾ, "ਤੁਸੀਂ ਸਾਰੇ ਦੇਸ਼ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਆਪਣੀ ਮਹੱਤਵਪੂਰਨ ਭਾਗੀਦਾਰੀ ਨੂੰ ਯਕੀਨੀ ਬਣਾਓਗੇ। ਭਾਜਪਾ ਪਰਿਵਾਰ ਵਿੱਚ ਤੁਹਾਡਾ ਸਵਾਗਤ ਹੈ।"

 


Source babushahi